ਮੋਦੀ ਸਰਕਾਰ 2.0 ਕੱਲ ਲੋਕਸਭਾ 'ਚ ਪੇਸ਼ ਕਰੇਗੀ ਤਿੰਨ ਤਲਾਕ ਬਿੱਲ
Thursday, Jun 20, 2019 - 08:52 PM (IST)

ਨਵੀਂ ਦਿੱਲੀ— ਮੋਦੀ ਸਰਕਾਰ 2.0 ਇਕ ਵਾਰ ਫਿਰ ਲੋਕਸਭਾ 'ਚ ਤਿੰਨ ਤਲਾਕ ਬਿੱਲ ਪੇਸ਼ ਕਰਨ ਜਾ ਰਹੀ ਹੈ। ਜਾਣਕਾਰੀ ਮੁਤਾਬਕ ਕੇਂਦਰੀ ਕਾਨੁੰਨ ਮੰਤਰੀ ਰਵਿਸ਼ੰਕਰ ਪ੍ਰਸਾਦ ਕਲ ਲੋਕਸਭਾ 'ਚ ਤਿੰਨ ਤਲਾਕ ਬਿੱਲ ਪੇਸ਼ ਕਰੇਗੀ। ਦੱਸਣਯੋਗ ਹੈ ਕਿ ਨਰਿੰਦਰ ਮੋਦੀ ਦੀ ਮੁੜ ਸਰਕਾਰ ਬਣਨ ਤੋਂ ਬਾਅਦ ਪਹਿਲੀ ਕੈਬਿਨੈਟ ਬੈਠਕ 'ਚ ਤਿੰਨ ਤਲਾਕ ਬਿੱਲ ਨੂੰ ਮੰਜ਼ੂਰੀ ਦਿੱਤੀ ਗਈ ਸੀ।
ਇਸ ਤੋਂ ਪਹਿਲਾਂ ਮੋਦੀ ਸਰਕਾਰ ਨੇ ਲੋਕਸਭਾ ਚੋਣ ਤੋਂ ਪਹਿਲਾਂ ਫਰਵਰੀ 'ਚ ਬਜਟ ਸੈਸ਼ਨ ਦੌਰਾਨ ਤਿੰਨ ਤਲਾਕ ਬਿੱਲ ਪੇਸ਼ ਕੀਤਾ ਸੀ ਪਰ ਰਾਜਸਭਾ 'ਚ ਘੱਟ ਬਹੁਮਤ ਹੋਣ ਕਾਰਨ ਇਹ ਬਿੱਲ ਉੱਪਰੀ ਸਦਨ 'ਚ ਪਾਸ ਨਹੀਂ ਹੋ ਸਕਿਆ। ਦੱਸਣਯੋਗ ਹੈ ਕਿ ਮੋਦੀ ਸਰਕਾਰ ਨੇ ਮੁਸਲਿਮ ਔਰਤਾਂ ਦੇ ਹਿੱਤਾਂ ਦੀ ਸੁਰੱਖਿਆ ਲਈ ਤਿੰਨ ਤਲਾਕ ਬਿੱਲ ਲੈ ਕੇ ਆਈ ਹੈ।
ਮੋਦੀ ਸਰਕਾਰ ਕੋਲ ਪੂਰਨ ਬਹੁਮਤ ਹੋਣ ਕਾਰਨ ਤਿੰਨ ਤਲਾਕ ਬਿੱਲ ਲੋਕਸਭਾ ਤੋਂ ਤਾਂ ਪਾਸ ਹੋ ਜਾਵੇਗਾ ਪਰ ਰਾਜਸਭਾ 'ਚ ਮੋਦੀ ਸਰਕਾਰ ਨੂੰ ਚੁਣੌਤੀ ਦਾ ਸਾਮਣਾ ਕਰਨਾ ਪਵੇਗਾ ਕਿਉਂਕਿ ਰਾਜਸਭਾ 'ਚ ਭਾਜਪਾ ਕੋਲ 73 ਸੰਸਦ ਹੈ, ਜਦਕਿ ਬਿੱਲ ਨੂੰ ਪਾਸ ਕਰਵਾਉਣ ਲਈ ਦੋ-ਤਿਹਾਈ ਸੰਸਦਾਂ ਦੀ ਜਰੂਰਤ ਹੋਵੇਗੀ।
ਰਾਜਸਭਾ 'ਚ ਦਲਾਂ ਦੀ ਸਥਿਤੀ
* ਭਾਜਪਾ 73
* ਅੰਨਾਦ੍ਰਮੂਕ 13
* ਜਦਯੂ 06
* ਅਕਾਲੀ ਦਲ 03
* ਸ਼ਿਵ ਸੇਨਾ 03
* ਨਾਮਿਨੇਟੇਡ 03
* ਆਰ.ਪੀ.ਆਈ. 01