ਬਜਟ ''ਤੇ ਬੋਲੀ ਕਾਂਗਰਸ- ਮੋਦੀ ਸਰਕਾਰ ਦੀ ਰਣਨੀਤੀ ''ਵਾਅਦੇ ਜ਼ਿਆਦਾ, ਕੰਮ ਘੱਟ'' ਦੀ ਹੈ
Wednesday, Feb 01, 2023 - 03:37 PM (IST)
ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਪੇਸ਼ ਬਜਟ ਨੂੰ ਲੈ ਕੇ ਬੁੱਧਵਾਰ ਨੂੰ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਪਿਛਲੇ ਸਾਲ ਬਜਟ 'ਤੇ ਵਾਹਵਾਹੀ ਬਟੋਰੀ ਸ ਪਰ ਅਸਲੀਅਤ ਸਾਹਮਣੇ ਆ ਗਈ ਹੈ, ਕਿਉਂਕਿ ਉਸ ਦੀ ਰਣਨੀਤੀ ਵਾਅਦੇ ਜ਼ਿਆਦਾ ਅਤੇ ਕੰਮ ਘੱਟ ਕਰਨ ਵਾਲੀ ਹੈ। ਪਾਰਟੀ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ,''ਪਿਛਲੇ ਸਾਲ ਦੇ ਬਜਟ ਨੇ ਖੇਤੀਬਾੜੀ, ਸਿਹਤ, ਸਿੱਖਿਆ, ਮਨਰੇਗਾ ਅਤੇ ਅਨੁਸੂਚਿਤ ਜਾਤੀਆਂ ਲਈ ਕਲਿਆਣ ਨਾਲ ਜੁੜੇ ਅਲਾਟਮੈਂਟ ਨੂੰ ਲੈ ਕੇ ਵਾਹਵਾਹੀ ਬਟੋਰੀ ਸੀ। ਅੱਜ ਅਸਲੀਅਤ ਸਭ ਨੂੰ ਪਤਾ ਹੈ। ਅਸਲ ਖਰਚ ਬਜਟ ਦੇ ਮੁਕਾਬਲੇ ਕਾਫ਼ੀ ਘੱਟ ਹੈ।''
ਉਨ੍ਹਾਂ ਦਾਅਵਾ ਕੀਤਾ,''ਇਹ ਹੈੱਡਲਾਈਨ ਮੈਨੇਜਮੈਂਟ ਲਈ ਮੋਦੀ 'ਓਪੇਡ' ਰਣਨੀਤੀ- ਓਵਰ ਪ੍ਰੋਮਿਸ, ਅੰਡਰ ਡਿਲਿਵਰ' (ਵਾਅਦੇ ਜ਼ਿਆਦਾ, ਕੰਮ ਘੱਟ) ਹੈ।'' ਵਿੱਤ ਸਾਲ 2023-24 ਦੇ ਬਜਟ 'ਚ ਬੁਨਿਆਦੀ ਢਾਂਚਾ ਵਿਕਾਸ 'ਤੇ ਪੂੰਜੀਗਤ ਖਰਚ ਨੂੰ 33 ਫੀਸਦੀ ਵਧਾ ਕੇ 10 ਲੱਖ ਰੁਪਏ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਕੁੱਲ ਘਰੇਲੂ ਉਤਪਾਦ (ਜੀਡੀਪੀ) ਦਾ 3.3 ਫੀਸਦੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਭੈਸ਼ਣ 'ਚ ਕਿਹਾ ਕਿ ਹਾਲ 'ਚ ਸਥਾਪਤ ਬੁਨਿਆਦੀ ਢਾਂਚੇ ਦੇ ਵਿੱਤ ਸਕੱਤਰੇਤ ਦੀ ਮਦਦ ਨਾਲ ਹੋਰ ਨਿੱਜੀ ਨਿਵੇਸ਼ ਆਕਰਸ਼ਿਤ ਕੀਤਾ ਜਾ ਸਕੇਗਾ।