ਕੋਰੋਨਾ ਕਾਰਨ ਮੋਦੀ ਸਰਕਾਰ ਦਾ ਵੱਡਾ ਫੈਸਲਾ, ITR ਭਰਨ ਲਈ ਦਿੱਤੀ 3 ਮਹੀਨਿਆਂ ਦੀ ਮੋਹਲਤ

Tuesday, Mar 24, 2020 - 03:52 PM (IST)

ਕੋਰੋਨਾ ਕਾਰਨ ਮੋਦੀ ਸਰਕਾਰ ਦਾ ਵੱਡਾ ਫੈਸਲਾ, ITR ਭਰਨ ਲਈ ਦਿੱਤੀ 3 ਮਹੀਨਿਆਂ ਦੀ ਮੋਹਲਤ

ਨਵੀਂ ਦਿੱਲੀ : ਕੋਰੋਨਾ ਵਾਇਰਸ ਨੂੰ ਲੈ ਕੇ ਦੁਨੀਆ ਵਿਚ ਛਾਈ ਚਿੰਤਾ ਵਿਚਾਲੇ ਮੋਦੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਵਿੱਤ ਸਾਲ 2019-20 ਦੇ ਲਈ ਇਨਕਮ ਟੈਕਸ ਰਿਟਰਨ ਫਾਈਲ ਕਰਨ ਦੀ ਆਖਰੀ ਤਾਰੀਖ 30 ਜੂਨ 2020 ਤਕ ਵਧਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਆਧਾਰ ਕਾਰਡ ਅਤੇ ਪੈਨ ਕਾਰਡ ਨੂੰ ਲਿੰਕ ਕਰਨ ਦੀ ਤਾਰੀਖ ਨੂੰ ਵੀ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ।

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਕਰ ਐਲਾਨ ਕੀਤਾ ਕਿ ਇਸ ਸਾਲ ਮਾਰਚ, ਅਪ੍ਰੈਲ ਅਤੇ ਮਈ ਦੇ ਜੀ. ਐੱਸ. ਟੀ. ਰਿਟਰਨ ਅਤੇ ਕੰਪੋਜ਼ਿਸ਼ਨ ਰਿਟਰਨ ਦੀ ਤਾਰੀਖ ਨੂੰ 30 ਜੂਨ 2020 ਤਕ ਵਧਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 5 ਕਰੋੜ ਰੁਪਏ ਤੋਂ ਜ਼ਿਆਦਾ ਟਰਨ ਓਵਰ ਵਾਲੀਆਂ ਕੰਪਨੀਆਂ 'ਤੇ ਦੇਰੀ  ਨਾਲ ਜੀ. ਐੱਸ. ਟੀ. ਫਾਈਲ ਕਰਨ ਦੇ ਲਈ ਕੋਈ ਲੇਟ ਫੀਸ ਜਾਂ ਜੁਰਮਾਨਾ ਨਹੀਂ ਲੱਗੇਗਾ। ਉਨ੍ਹਾਂ ਲਈ ਵਿਆਜ਼ ਦਰ 9 ਫੀਸਦੀ ਕਰ ਦਿੱਤੀ ਗਈ ਹੈ।

ਸੀਤਾਰਮਣ ਨੇ ਕਿਹਾ ਕਿ  ਅਗਲੀ 2 ਤਿਮਾਹੀਆਂ ਤਕ ਜ਼ਰੂਰੀ ਬੋਰਡ ਮੀਟਿੰਗ ਕਰਨ ਲਈ 60 ਦਿਨਾਂ ਦੀ ਛੂਟ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸੀਤਾਰਮਣ ਨੇ ਟਵੀਟ ਕਰ ਲਿਖਿਆ ਸੀ ਕਿ ਸਰਕਾਰ ਕੋਰੋਨਾ ਵਾਇਰਸ ਕਾਰਨ ਕੀਤੇ ਗਏ ਲੌਕਡਾਊਨ ਨੂੰ ਦੇਖਦਿਆਂ ਆਰਥਿਕ ਪੈਕੇਜ 'ਤੇ ਵਿਚਾਰ ਕਰ ਰਹੀ ਹੈ ਅਤੇ ਇਸ ਦੇ ਜ਼ਰੀਏ ਮਦਦ ਪਹੁੰਚਾਉਣ ਦੇ ਲਈ ਜਲਦੀ ਹੀ ਕੁਝ ਐਲਾਨ ਕੀਤੇ ਜਾ ਸਕਦੇ ਹਨ।


author

Ranjit

Content Editor

Related News