ਤੇਲ ਨਾਲ ਹੋਈ ਕਮਾਈ ਚੁੱਪਚਾਪ ਡਕਾਰ ਰਹੀ ਹੈ ਮੋਦੀ ਸਰਕਾਰ : ਚਿਦਾਂਬਰਮ
Saturday, Nov 13, 2021 - 06:53 PM (IST)
ਨਵੀਂ ਦਿੱਲੀ (ਵਾਰਤਾ)- ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਸਰਕਾਰ ’ਤੇ ‘ਸਹਿਕਾਰਿਤਾ ਸੰਘਵਾਦ’ ਦੀਆਂ ਧੱਜੀਆਂ ਉਡਾਉਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸ ਨੇ ਪੈਟਰੋਲ ਡੀਜ਼ਲ ’ਤੇ ਟੈਕਸ ਲਗਾ ਤੇ ਜੋ ਕਮਾਈ ਕੀਤੀ ਹੈ, ਉਸ ਦਾ ਹਿੱਸਾ ਸੂਬਿਆਂ ਨੂੰ ਨਹੀਂ ਦਿੱਤਾ ਹੈ। ਚਿਦਾਂਬਰਮ ਨੇ ਸ਼ਨੀਵਾਰ ਨੂੰ ਇੱਥੇ ਇਕ ਬਿਆਨ ’ਚ ਕਿਹਾ ਕਿ ਕੇਰਲ ਦੇ ਵਿੱਤ ਮੰਤਰੀ ਨੇ ਇਕ ਖੁਲਾਸਾ ਕਰਦੇ ਹੋਏ ਕਿਹਾ ਹੈ ਕਿ ਕੇਂਦਰ ਸਰਕਾਰ ਤੇਲ ਨਾਲ ਕੀਤੀ ਗਈ ਕਮਾਈ ਨੂੰ ਡਕਾਰ ਰਹੀ ਹੈ ਅਤੇ ਇਸ ਪੈਸੇ ’ਚ ਸੂਬਿਆਂ ਨੂੰ ਨਾਮ ਮਾਤਰ ਲਈ ਉਨ੍ਹਾਂ ਨੂੰ ਹਿੱਸੇਦਾਰ ਬਣਾ ਰਹੀ ਹੈ।
ਉਨ੍ਹਾਂ ਕਿਹਾ,‘‘ਕੇਰਲ ਦੇ ਵਿੱਤ ਮੰਤਰੀ ਨੇ ਪੈਟਰੋਲ ਅਤੇ ਡੀਜ਼ਲ ’ਤੇ ਇਕੱਠੇ ਟੈਕਸਾਂ ਦੇ ਅੰਕੜਿਆਂ ਦਾ ਖੁਲਾਸਾ ਕੀਤਾ ਹੈ। ਇਹ ਅੰਕੜੇ ਦੱਸਦੇ ਹਨ ਕਿ 2020-21 ’ਚ ਉਤਪਾਦ ਫੀਸ, ਸੈੱਸ ਅਤੇ ਐਡੀਸ਼ਨਲ ਉਤਪਾਦ ਫੀਸ ਦੇ ਰੂਪ ’ਚ ਕੇਂਦਰ ਨੇ 3,72,000 ਕਰੋੜ ਰੁਪਏ ਇਕੱਠੇ ਕੀਤੇ ਹਨ। ਇਨ੍ਹਾਂ ’ਚੋਂ ਸਿਰਫ਼ 18 ਹਜ਼ਾਰ ਕਰੋੜ ਰੁਪਏ ਮੁੱਲ ਉਤਪਾਦ ਫੀਸ ਦੇ ਰੂਪ ’ਚ ਇਕੱਠੇ ਕੀਤੇ ਅਤੇ ਉਸ ਰਾਸ਼ੀ ਦਾ 41 ਫੀਸਦੀ ਸੂਬਿਆਂ ਨਾਲ ਸਾਂਝਾ ਕੀਤਾ ਗਿਆ ਸੀ। ਇਨ੍ਹਾਂ ’ਚੋਂ ਬਾਕੀ 3,54,000 ਕਰੋੜ ਰੁਪਏ ਕੇਂਦਰ ਕੋਲ ਗਏ।’’ ਕਾਂਗਰਸ ਨੇਤਾ ਨੇ ਕਿਹਾ ਕਿ ਜੇਕਰ ਇਹ ਤੱਤ ਗਲਤ ਹੈ ਅਤੇ ਕੇਰਲ ਦੇ ਵਿੱਤ ਮੰਤਰੀ ਦਾ ਵਿਰੋਧ ਗਲਤ ਹੈ ਤਾਂ ਕੇਂਦਰੀ ਵਿੱਤ ਮੰਤਰੀ ਨੂੰ ਚੁੱਪ ਰਹਿਣ ਦੀ ਬਜਾਏ ਇਸ ਦਾ ਜਵਾਬ ਦੇਣਾ ਚਾਹੀਦਾ। ਉਨ੍ਹਾਂ ਸਵਾਰ ਕੀਤਾ ਕਿ ਕੇਂਦਰ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਪੈਟਰੋਲ ਡੀਜ਼ਲ ’ਤੇ ਲਗਾਏ ਟੈਕਸ ਤੋਂ ਜਮ੍ਹਾ ਕੀਤੀ ਗਈ 3,54,000 ਕਰੋੜ ਰੁਪਏ ਦੀ ਵਿਸ਼ਾਲ ਧਨ ਰਾਸ਼ੀ ਕਿੱਥੇ ਅਤੇ ਕਿਵੇਂ ਅਤੇ ਕਿਸ ਕੰਮ ’ਤੇ ਖਰਚ ਕੀਤੀ ਗਈ ਹੈ। ਕੇਂਦਰ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਉਸ ਨੇ ਇੰਨੀ ਵੱਡੀ ਰਾਸ਼ੀ ਆਪਣੇ ਕੋਲ ਕਿਉਂ ਰੱਖੀ। ਉਨ੍ਹਾਂ ਨੇ ਤੰਜ ਕੱਸਿਆ ਕਿ ਕੀ ਇਹੀ ਮੋਦੀ ਸਰਕਾਰ ਵਲੋਂ ਚਲਾਏ ਜਾ ਰਹੇ ‘ਸਹਿਕਾਰੀ ਸੰਘਵਾਦ’ ਦਾ ਮਾਡਲ ਹੈ।