ਮੋਦੀ ਸਰਕਾਰ ਨੇ ਕਿਸਾਨਾਂ ਦਾ ਭਰੋਸਾ ਗੁਆ ਦਿੱਤਾ, ਅਸੀਂ ਵਾਪਸ ਜਿੱਤਣ ਦੀ ਕੋਸ਼ਿਸ਼ ਕਰਾਂਗੇ: ਰਾਹੁਲ

Tuesday, Jan 30, 2024 - 04:47 PM (IST)

ਮੋਦੀ ਸਰਕਾਰ ਨੇ ਕਿਸਾਨਾਂ ਦਾ ਭਰੋਸਾ ਗੁਆ ਦਿੱਤਾ, ਅਸੀਂ ਵਾਪਸ ਜਿੱਤਣ ਦੀ ਕੋਸ਼ਿਸ਼ ਕਰਾਂਗੇ: ਰਾਹੁਲ

ਪੂਰਨੀਆ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ 'ਤੇ ਕਿਸਾਨਾਂ ਦਾ ਭਰੋਸਾ ਗੁਆ ਦੇਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੱਤਾ 'ਚ ਆਉਣ 'ਤੇ ਇਸ ਨੂੰ ਵਾਪਸ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ। ਰਾਹੁਲ ਨੇ ਬਿਹਾਰ ਦੇ ਪੂਰਨੀਆ ਜ਼ਿਲ੍ਹੇ ਵਿਚ ਕਿਸਾਨਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੂੰ ਭਰੋਸਾ ਦਿੱਤਾ। ਉਨ੍ਹਾਂ ਦੀ 'ਭਾਰਤ ਜੋੜੋ ਨਿਆਂ ਯਾਤਰਾ' ਸੂਬੇ 'ਚ ਐਂਟਰੀ ਦੇ ਇਕ ਦਿਨ ਬਾਅਦ ਅੱਜ ਪੂਰਨੀਆ ਪਹੁੰਚੀ।

ਇਹ ਵੀ ਪੜ੍ਹੋ- ਪਿਆਕੜਾ ਨੂੰ ਵੱਡਾ ਝਟਕਾ, 1 ਫਰਵਰੀ ਤੋਂ ਮਹਿੰਗੀ ਹੋ ਜਾਵੇਗੀ ਸ਼ਰਾਬ

ਸੂਬੇ ਦੇ ਕਿਸਾਨਾਂ ਅਤੇ ਮਜ਼ਦੂਰਾਂ ਵਿਚਾਲੇ ਪੀੜ੍ਹੀਆਂ ਤੋਂ ਲੋਕਪ੍ਰਿਅ ਰਹੇ 'ਗਮਛਾ' ਨੂੰ ਆਪਣੇ ਸਿਰ 'ਤੇ ਲਪੇਟ ਕੇ ਰਾਹੁਲ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ 'ਚ ਫੇਲ੍ਹ ਰਹੀ ਹੈ। ਦਰਅਸਲ ਉਸ ਨੇ ਉਨ੍ਹਾਂ ਦਾ ਭਰੋਸਾ ਗੁਆ ਦਿੱਤਾ ਹੈ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਸਾਨੂੰ ਇਕ ਮੌਕਾ ਦਿਓ ਅਤੇ ਅਸੀਂ ਤੁਹਾਡਾ ਭਰੋਸਾ ਮੁੜ ਜਿੱਤਣ ਦੀ ਕੋਸ਼ਿਸ਼ ਕਰਾਂਗੇ।

ਇਹ ਵੀ ਪੜ੍ਹੋ- ਸਕੂਲ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਅਧਿਆਪਕ ਵਲੋਂ ਦੋ ਸਾਥੀਆਂ ਦਾ ਗੋਲੀ ਮਾਰ ਕੇ ਕਤਲ

ਤਾੜੀਆਂ ਦੀ ਗੜਗੜਾਹਟ ਦਰਮਿਆਨ ਰਾਹੁਲ ਨੇ ਕਿਹਾ ਕਿ ਕ੍ਰਿਪਾ ਕਰ ਕੇ ਧਿਆਨ ਦਿਓ ਕਿ ਇਹ ਖੋਖਲੇ ਸ਼ਬਦ ਨਹੀਂ ਹਨ। ਸਾਡਾ ਪਿਛਲਾ ਰਿਕਾਰਡ ਆਪਣੇ ਬਾਰੇ 'ਚ ਬੋਲਦਾ ਹੈ। ਅਸੀਂ ਕਿਸਾਨ ਦਾ 72,000 ਕਰੋੜ ਰੁਪਏ ਦਾ ਕਰਜ਼ ਮੁਆਫ਼ ਕੀਤਾ ਅਤੇ ਛੱਤੀਸਗੜ੍ਹ ਅਤੇ ਰਾਜਸਥਾਨ ਵਰਗੇ ਸੂਬਿਆਂ ਵਿਚ ਜਿੱਥੇ ਕਾਂਗਰਸ ਸੱਤਾ 'ਚ ਸੀ, ਅਸੀਂ ਯਕੀਨੀ ਕੀਤਾ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਲਈ ਉੱਚਿਤ ਕੀਮਤ ਮਿਲੇ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News