ਰਾਮਦੇਵ ਬੋਲੇ, ਮੋਦੀ ਸਰਕਾਰ ਇਜਾਜ਼ਤ ਦੇਵੇ ਤਾਂ ਦੇਸ਼ 'ਚ 35 ਰੁਪਏ ਲਿਟਰ ਵੇਚ ਸਕਦਾ ਹਾਂ ਤੇਲ

Monday, Sep 17, 2018 - 12:17 PM (IST)

ਨਵੀਂ ਦਿੱਲੀ — ਯੋਗ ਗੁਰੂ ਬਾਬਾ ਰਾਮਦੇਵ ਪਿਛਲੇ ਕਈ ਦਿਨਾਂ ਤੋਂ ਮੋਦੀ ਸਰਕਾਰ ਦੇ ਖਿਲਾਫ ਖੁੱਲ੍ਹ ਕੇ ਬਿਆਨਬਾਜ਼ੀ ਕਰ ਰਹੇ ਹਨ। ਐਤਵਾਰ ਨੂੰ ਉਨ੍ਹਾਂ ਨੇ ਕਿਹਾ ਕਿ ਜੇਕਰ ਕੇਂਦਰ ਨੇ ਵਧਦੀ ਮਹਿੰਗਾਈ 'ਤੇ ਕਾਬੂ ਨਾ ਕੀਤਾ ਤਾਂ ਪ੍ਰਧਾਨ ਮੰਤਰੀ ਨੂੰ ਇਸ ਦੇ ਨਤੀਜੇ ਭੁਗਤਣੇ ਪੈ ਸਕਦੇ ਹਨ।  ਜੇਕਰ ਸਰਕਾਰ ਇਜਾਜ਼ਤ ਦੇਵੇ ਤਾਂ ਉਹ ਦੇਸ਼ ਵਿਚ 35 ਤੋਂ 40 ਰੁਪਏ ਲਿਟਰ ਪੈਟਰੋਲ ਅਤੇ ਡੀਜ਼ਲ ਵੇਚ ਸਕਦੇ ਹਨ।
PunjabKesariਬਾਬਾ ਰਾਮਦੇਵ ਨੇ ਕਿਹਾ ਕਿ ਪੈਟਰੋਲ-ਡੀਜ਼ਲ ਨੂੰ ਜੀ.ਐੱਸ.ਟੀ. ਸਲੈਬ ਦੀ ਘੱਟੋ-ਘੱਟ ਦਰ ਯਾਨੀ ਪੰਜ ਫੀਸਦੀ 'ਚ ਸ਼ਾਮਲ ਕਰਨਾ ਚਾਹੀਦਾ ਹੈ, ਇਸ ਨਾਲ ਕੀਮਤਾਂ ਘੱਟ ਹੋ ਜਾਣਗੀਆਂ। ਜ਼ਿਕਰਯੋਗ ਹੈ ਕਿ ਦੇਸ਼ 'ਚ ਪੈਟਰੋਲ ਦੀ ਕੀਮਤ 90 ਰੁਪਏ ਪ੍ਰਤੀ ਲਿਟਰ ਤੱਕ ਪਹੁੰਚ ਗਈ ਹੈ।

PunjabKesariਇਸ ਦੇ ਨਾਲ ਹੀ ਰਾਮਦੇਵ ਨੇ ਇਹ ਵੀ ਕਿਹਾ ਕਿ ਉਹ 2019 'ਚ ਬੀਜੇਪੀ ਦੇ ਪੱਖ 'ਚ ਪ੍ਰਚਾਰ ਨਹੀਂ ਕਰਨਗੇ, ਜਿਵੇਂ 2014 ਦੀਆਂ ਚੋਣਾਂ ਵਿਚ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਕਈ ਲੋਕ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਤਾਰੀਫ ਕਰਦੇ ਹਨ ਪਰ ਹੁਣ ਉਨ੍ਹਾਂ ਵਿਚ ਸੁਧਾਰ ਕਰਨ ਦੀ ਲੋੜ ਹੈ, ਮਹਿੰਗਾਈ ਬਹੁਤ ਵੱਡਾ ਮੁੱਦਾ ਹੈ ਅਤੇ ਮੋਦੀ ਜੀ ਨੂੰ ਜਲਦੀ ਹੀ ਇਸ ਸਮੱਸਿਆ ਦੇ ਹੱਲ ਲਈ ਢੁੱਕਵੇਂ ਕਦਮ ਚੁੱਕਣੇ ਚਾਹੀਦੇ ਹਨ।


Related News