ਮੋਦੀ ਨੇ ਲੈਫਟੀਨੈਂਟ ਸਵਾਤੀ ਅਤੇ ਨਿਧੀ ਦੁਬੇ ਨੂੰ ਦਿੱਤੀ ਵਧਾਈ

09/24/2017 5:31:32 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਫੌਜ ਕਰਮਚਾਰੀ ਪਤੀਆਂ ਦੇ ਸ਼ਹੀਦ ਹੋਣ ਤੋਂ ਬਾਅਦ ਕਠਿਨ ਹਾਲਾਤਾਂ ਦਾ ਮੁਕਾਬਲਾ ਕਰਦੇ ਹੋਏ ਫੌਜ 'ਚ ਸ਼ਾਮਲ ਹੋਣ ਵਾਲੀਆਂ ਲੈਫਟੀਨੈਂਟ ਸਵਾਤੀ ਅਤੇ ਨਿਧੀ ਦੁਬੇ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਦੇਸ਼ਵਾਸੀਆਂ 'ਚ ਇਕ ਨਵੀਂ ਪ੍ਰੇਰਨਾ ਅਤੇ ਚੇਤਨਾ ਜਗਾਈ ਹੈ। ਸ਼੍ਰੀ ਮੋਦੀ ਨੇ ਆਕਾਸ਼ਵਾਣੀ 'ਤੇ ਆਪਣੇ ਮਹੀਨਾਵਾਰ ਪ੍ਰੋਗਰਾਮ 'ਮਨ ਕੀ ਬਾਤ' 'ਚ ਕਿਹਾ ਕਿ ਭਾਰਤੀ ਫੌਜ ਨੂੰ ਲੈਫਟੀਨੈਂਟ ਸਵਾਤੀ ਅਤੇ ਨਿਧੀ ਦੇ ਰੂਪ 'ਚ 2 ਪ੍ਰੇਰਨਾਵਾਂ ਮਿਲੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਵਾਤੀ ਅਤੇ ਨਿਧੀ ਦੇ ਪਤੀ ਦੇਸ਼ ਦੀ ਸੇਵਾ ਕਰਦੇ-ਕਰਦੇ ਸ਼ਹੀਦ ਹੋ ਗਏ ਸਨ ਪਰ ਸ਼ਹੀਦ ਕਰਨਲ ਸੰਤੋਸ਼ ਮਹਾਦਿਕ ਦੀ ਪਤਨੀ ਸਵਾਤੀ ਮਹਾਦਿਕ ਇਸ ਕਠਿਨ ਹਾਲਾਤਾਂ ਦਾ ਮੁਕਾਬਲਾ ਕਰਦੇ ਹੋਏ ਫੌਜ 'ਚ ਭਰਤੀ ਹੋਈ ਅਤੇ 11 ਮਹੀਨੇ ਤੱਕ ਸਖਤ ਮਿਹਨਤ ਕਰ ਕੇ ਟਰੇਨਿੰਗ ਹਾਸਲ ਕੀਤੀ ਅਤੇ ਆਪਣੇ ਪਤੀ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਆਪਣੀ ਜ਼ਿੰਦਗੀ ਲਾ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸੇ ਤਰ੍ਹਾਂ ਨਿਧੀ ਦੁਬੇ ਦੇ ਪਤੀ ਮੁਕੇਸ਼ ਦੁਬੇ ਫੌਜ 'ਚ ਨਾਇਕ ਦਾ ਕੰਮ ਕਰਦੇ ਸਨ ਅਤੇ ਮਾਤ ਭੂਮੀ ਲਈ ਸ਼ਹੀਦ ਹੋ ਗਏ ਤਾਂ ਨਿਧੀ ਨੇ ਮਨ 'ਚ ਠਾਨ ਲਈ ਅਤੇ ਉਹ ਵੀ ਫੌਜ 'ਚ ਭਰਤੀ ਹੋ ਗਈ। ਉਨ੍ਹਾਂ ਨੇ ਕਿਹਾ ਕਿ ਉਹ ਇਨ੍ਹਾਂ ਦੋਹਾਂ ਭੈਣਾਂ ਨੂੰ ਵਧਾਈ ਦਿੰਦੇ ਹਨ। ਉਨ੍ਹਾਂ ਨੇ ਦੇਸ਼ ਦੇ ਕੋਟਿ-ਕੋਟਿ ਜਨਾਂ ਲਈ ਇਕ ਨਵੀਂ ਪ੍ਰੇਰਨਾ ਅਤੇ ਚੇਤਨਾ ਜਗਾਈ ਹੈ।


Related News