ਮੋਦੀ ਨੇ ਜੀ-7 ਸਿਖਰ ਸੰਮੇਲਨ ’ਚ ਕੋਰੋਨਾ ਨਾਲ ਲੜਨ ਲਈ ਦਿੱਤਾ ‘ਇਕ ਧਰਤੀ, ਇਕ ਸਿਹਤ’ ਮੰਤਰ
Sunday, Jun 13, 2021 - 03:29 AM (IST)

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਜੀ-7 ਸਿਖਰ ਸੰਮੇਲਨ ਦੇ ਇਕ ਸੈਸ਼ਨ ਨੂੰ ਡਿਜ਼ੀਟਲ ਤਰੀਕੇ ਨਾਲ ਸੰਬੋਧਨ ਕਰਦੇ ਹੋਏ ਕੋਰੋਨਾ ਵਾਇਰਸ ਖਿਲਾਫ ਪ੍ਰਭਾਵੀ ਢੰਗ ਨਾਲ ਲੜਨ ਲਈ ‘ਇਕ ਧਰਤੀ, ਇੱਕ ਸਿਹਤ’ ਦ੍ਰਿਸ਼ਟੀਕੋਣ ਅਪਨਾਉਣ ਦਾ ਐਲਾਨ ਕੀਤਾ। ਮੋਦੀ ਦੇ ਇਸ ਮੰਤਰ ਦਾ ਕਈ ਦੇਸ਼ਾਂ ਨੇ ਸਮਰਥਨ ਕੀਤਾ।
ਭਵਿੱਖ ’ਚ ਮਹਾਮਾਰੀ ਨੂੰ ਰੋਕਣ ਲਈ ਸੰਸਾਰਕ ਇੱਕਜੁਟਤਾ, ਅਗਵਾਈ ਅਤੇ ਤਾਲਮੇਲ ਦਾ ਐਲਾਨ ਕਰਦੇ ਹੋਏ ਮੋਦੀ ਨੇ ਚੁਣੌਤੀ ਨਾਲ ਨਜਿੱਠਣ ਲਈ ਲੋਕਤੰਤਰਿਕ ਅਤੇ ਪਾਰਦਰਸ਼ੀ ਸਮਾਜਾਂ ਦੀ ਵਿਸ਼ੇਸ਼ ਜ਼ਿੰਮੇਦਾਰੀ ’ਤੇ ਜ਼ੋਰ ਦਿੱਤਾ।
ਮੋਦੀ ਨੇ ਕੋਵਿਡ ਸਬੰਧੀ ਟੈਕਨਾਲੌਜੀ ’ਤੇ ਪੇਟੈਂਟ ਛੋਟ ਲਈ ਭਾਰਤ, ਦੱਖਣੀ ਅਫਰੀਕਾ ਵਲੋਂ ਡਬਲਿਊ. ਟੀ. ਓ. ਵਿੱਚ ਦਿੱਤੇ ਗਏ ਪ੍ਰਸਤਾਵ ਲਈ ਜੀ-7 ਦੇ ਸਮਰਥਨ ਦਾ ਵੀ ਐਲਾਨ ਕੀਤਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।