ਜੋਸ਼ੀਮਠ 'ਚ ਤਬਾਹੀ; 'ਕਿੰਨੇ ਲੋਕ ਪ੍ਰਭਾਵਿਤ, ਕਿੰਨਾ ਨੁਕਸਾਨ', PM ਮੋਦੀ ਨੇ CM ਧਾਮੀ ਨੂੰ ਫੋਨ ਕਰ ਕੇ ਲਈ ਜਾਣਕਾਰੀ

Sunday, Jan 08, 2023 - 03:52 PM (IST)

ਜੋਸ਼ੀਮਠ 'ਚ ਤਬਾਹੀ; 'ਕਿੰਨੇ ਲੋਕ ਪ੍ਰਭਾਵਿਤ, ਕਿੰਨਾ ਨੁਕਸਾਨ', PM ਮੋਦੀ ਨੇ CM ਧਾਮੀ ਨੂੰ ਫੋਨ ਕਰ ਕੇ ਲਈ ਜਾਣਕਾਰੀ

ਦੇਹਰਾਦੂਨ- ਉੱਤਰਾਖੰਡ ਦਾ ਜੋਸ਼ੀਮਠ ਇੰਨੀਂ ਦਿਨੀਂ ਵੱਡੇ ਖ਼ਤਰੇ ਦਾ ਸਾਹਮਣਾ ਕਰ ਰਿਹਾ ਹੈ। ਇੱਥੇ ਜ਼ਮੀਨ ਧੱਸ ਰਹੀ ਹੈ। ਲੋਕ ਦੱਸਦੇ ਹਨ ਕਿ ਰਾਤ ਨੂੰ ਭੂਚਾਲ ਵਾਂਗ ਮਹਿਸੂਸ ਹੁੰਦਾ ਹੈ ਅਤੇ ਤਰੇੜਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ। ਜੋਸ਼ੀਮਠ ਵਿਚ ਜ਼ਮੀਨ 'ਚ ਤਰੇੜਾਂ ਦੀ ਗੱਲ ਪ੍ਰਧਾਨ ਮੰਤਰੀ ਤੱਕ ਪਹੁੰਚ ਗਈ ਹੈ।

PunjabKesari

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰਾਖੰਡ ਦੇ ਜੋਸ਼ੀਮਠ ਵਿਚ ਜ਼ਮੀਨ 'ਚ ਤਰੇੜਾਂ ਕਾਰਨ ਪੈਦਾ ਹੋਈ ਸਥਿਤੀ ਬਾਰੇ ਮੁੱਖ ਮੰਤਰੀ ਪੁਸ਼ਕਰ ਧਾਮੀ ਨਾਲ ਫੋਨ 'ਤੇ ਜਾਣਕਾਰੀ ਲਈ। ਐਤਵਾਰ ਨੂੰ ਇਹ ਜਾਣਕਾਰੀ ਖ਼ੁਦ ਧਾਮੀ ਨੇ ਮੀਡੀਆ ਨੂੰ ਰਸਮੀ ਗੱਲਬਾਤ ਵਿਚ ਦਿੱਤੀ। ਉਨ੍ਹਾਂ ਨੇ ਦੱਸਿਆ ਕੇਂਦਰ ਸਰਕਾਰ ਜੋਸ਼ੀਮਠ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰੇਗੀ। ਪ੍ਰਧਾਨ ਮੰਤਰੀ ਨੇ ਫੋਨ 'ਤੇ ਵਿਸਥਾਰਪੂਰਵਕ ਜਾਣਕਾਰੀ ਲਈ ਅਤੇ ਪੁੱਛਿਆ ਕਿ ਕਿੰਨੇ ਲੋਕ ਇਸ ਤੋਂ ਪ੍ਰਭਾਵਿਤ ਹੋਏ ਹਨ, ਕਿੰਨਾ ਨੁਕਸਾਨ ਹੋਇਆ ਅਤੇ ਲੋਕਾਂ ਦੇ ਮੁੜਵਸੇਬੇ ਲਈ ਕੀ ਕੀਤਾ ਜਾ ਰਿਹਾ ਹੈ। 

PunjabKesari

ਦੱਸ ਦੇਈਏ ਕਿ ਕੁਝ ਦਿਨਾਂ ਤੋਂ ਜੋਸ਼ੀਮਠ ਵਿਚ ਜ਼ਮੀਨ ਵਿਚ ਤਰੇੜਾਂ ਆ ਰਹੀਆਂ ਹਨ। ਜੋਸ਼ੀਮਠ ਹਿੰਦੂਆਂ ਦਾ ਇਕ ਪਵਿੱਤਰ ਧਾਰਮਿਕ ਸਥਾਨ ਹੈ। ਇੱਥੇ ਬਦਰੀਨਾਥ ਦਾ ਮੰਦਰ ਸਥਿਤ ਹੈ। ਕੁਝ ਦਿਨਾਂ ਤੋਂ ਇੱਥੇ ਲੋਕਾਂ ਦੇ ਘਰਾਂ ਅਤੇ ਸੜਕਾਂ ਵਿਚ ਤਰੇੜਾਂ ਵੇਖੀਆਂ ਜਾ ਰਹੀਆਂ ਹਨ। 


author

Tanu

Content Editor

Related News