ਤਾਮਿਲਨਾਡੂ ਬਾਰਸ਼: ਚੇੱਨਈ ਪੁੱਜੇ ਪੀ.ਐਮ ਮੋਦੀ, ਦਿੱਤਾ ਮਦਦ ਦਾ ਭਰੋਸਾ
Monday, Nov 06, 2017 - 12:50 PM (IST)

ਚੇੱਨਈ— ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਤਾਮਿਲਨਾਡੂ ਦੌਰੇ 'ਤੇ ਹਨ। ਉਨ੍ਹਾਂ ਨੇ ਸਭ ਤੋਂ ਪਹਿਲੇ ਚੇੱਨਈ 'ਚ ਹੋਈ ਭਾਰੀ ਬਾਰਸ਼ ਦੇ ਚੱਲਦੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਉਨ੍ਹਾਂ ਨੇ ਉਥੇ ਹੜ੍ਹ ਦੀ ਸਥਿਤੀ ਨੂੰ ਲੈ ਕੇ ਮੁੱਖਮੰਤਰੀ ਅਤੇ ਉਪ-ਮੁੱਖਮੰਤਰੀ ਨਾਲ ਵੀ ਗੱਲਬਾਤ ਕੀਤੀ। ਪੀ.ਐਮ ਨੇ ਪੀੜਤ ਇਲਾਕਿਆਂ 'ਚ ਕੇਂਦਰ ਵੱਲੋਂ ਮਦਦ ਦੀ ਹਰ ਸੰਭਵ ਭਰੋਸਾ ਦਿੱਤਾ।
ਮੋਦੀ ਆਪਣੀ ਇਸ ਯਾਤਰਾ ਦੌਰਾਨ ਇਕ ਦ੍ਰਮੁਕ ਪ੍ਰਧਾਨ ਐਮ.ਕਰੂਣਾਨਿਧੀ ਨਾਲ ਵੀ ਮੁਲਾਕਾਤ ਕਰਨਗੇ। ਮੋਦੀ ਇਕ ਸਥਾਨਕ ਸਮਾਚਾਰ ਪੱਤਰ ਦੇ ਪਲੈਟਿਨਮ ਜੁਬਲੀ ਸਮਾਰੋਹ 'ਚ ਸ਼ਾਮਲ ਹੋਣ ਲਈ ਸ਼ਹਿਰ 'ਚ ਹਨ। ਪੀ.ਐਮ ਡਾਕਟਰ ਟੀ.ਵੀ ਸੋਮਨਾਥਨ ਦੀ ਬੇਟੀ ਦੇ ਵਿਆਹ ਪ੍ਰੋਗਰਾਮ 'ਚ ਵੀ ਸ਼ਾਮਲ ਹੋਣਗੇ। ਕਰੂਣਾਨਿਧੀ ਪਿਛਲੇ ਬਹੁਤ ਸਮੇਂ ਤੋਂ ਬੀਮਾਰ ਹਨ। 2016 'ਚ ਇਕ ਦਵਾਈ ਤੋਂ ਐਲਰਜੀ ਕਾਰਨ ਬੀਮਾਰ ਪੈ ਗਏ ਸਨ।