ਰਾਹੁਲ ਗਾਂਧੀ ਨਾਲ ਮੁਲਾਕਾਤ ਮਗਰੋਂ ਚਰਚਾ ''ਚ ਆਏ ਮੋਚੀ ਨੇ ਜ਼ਿਲ੍ਹਾ ਅਧਿਕਾਰੀ ਨੂੰ ਲਾਈ ਗੁਹਾਰ

Wednesday, Aug 07, 2024 - 04:26 PM (IST)

ਰਾਹੁਲ ਗਾਂਧੀ ਨਾਲ ਮੁਲਾਕਾਤ ਮਗਰੋਂ ਚਰਚਾ ''ਚ ਆਏ ਮੋਚੀ ਨੇ ਜ਼ਿਲ੍ਹਾ ਅਧਿਕਾਰੀ ਨੂੰ ਲਾਈ ਗੁਹਾਰ

ਸੁਲਤਾਨਪੁਰ- ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨਾਲ ਮੁਲਾਕਾਤ ਨੂੰ ਲੈ ਕੇ ਚਰਚਾ 'ਚ ਆਏ ਮੋਚੀ ਰਾਮਚੇਤ ਦੇ ਸਰਕਾਰੀ ਸਕੀਮਾਂ ਤੋਂ ਵਾਂਝੇ ਹੋਣ ਦੀ ਸ਼ਿਕਾਇਤ ਕਰਾਉਣ ਲਈ ਕਾਂਗਰਸ ਦੇ ਸਥਾਨਕ ਨੇਤਾਵਾਂ ਨੇ ਉਸ ਦੀ ਜ਼ਿਲ੍ਹਾ ਅਧਿਕਾਰੀ ਨਾਲ ਮੁਲਾਕਾਤ ਕਰਵਾਈ। ਕਾਂਗਰਸ ਜ਼ਿਲ੍ਹਾ ਪ੍ਰਧਾਨ ਅਭਿਸ਼ੇਕ ਸਿੰਘ ਰਾਣਾ ਨੇ ਰਾਮਚੇਤ ਨੂੰ ਨਾਲ ਲੈ ਜ਼ਿਲ੍ਹਾ ਅਧਿਕਾਰੀ ਕ੍ਰਿਤਿਕਾ ਜੋਤਸਨਾ ਨਾਲ ਮੁਲਾਕਾਤ ਕਰਵਾਈ ਅਤੇ ਉਨ੍ਹਾਂ ਨੇ ਦੱਸਿਆ ਕਿ ਰਾਮਚੇਤ ਸਰਕਾਰ ਦੀ ਸਾਰੀਆਂ ਜਨ ਕਲਿਆਣੀ ਸਕੀਮਾਂ ਤੋਂ ਵਾਂਝੇ ਹਨ।

ਰਾਣਾ ਮੁਤਾਬਕ ਜ਼ਿਲ੍ਹਾ ਅਧਿਕਾਰੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਜ਼ਿਲ੍ਹਾ ਵਿਕਾਸ ਅਧਿਕਾਰੀ ਨੂੰ ਸਮੱਸਿਆਵਾਂ ਦੇ ਸਬੰਧ ਵਿਚ ਕਾਰਵਾਈ ਕਰਨ ਦੇ ਨਿਰੇਦਸ਼ ਦਿੱਤੇ ਹਨ। ਜ਼ਿਲ੍ਹਾ ਵਿਕਾਸ ਅਧਿਕਾਰੀ ਅਜੇ ਪਾਂਡੇ ਨੇ ਬੁੱਧਵਾਰ ਨੂੰ ਦੱਸਿਆ ਕਿ ਉਹ ਸਮੱਸਿਆ ਨੂੰ ਵੇਖਣਗੇ ਅਤੇ ਜ਼ਰੂਰੀ ਕਾਰਵਾਈ ਕਰਨਗੇ। ਰਾਣਾ ਮੁਤਾਬਕ ਰਾਮਚੇਤ ਦੇ ਘਰ ਤੱਕ ਸੜਕ ਨਹੀਂ ਬਣੀ ਹੈ। ਉਨ੍ਹਾਂ ਨੂੰ ਚਿੱਕੜ ਵਿਚੋਂ ਹੋ ਕੇ ਲੰਘਣਾ ਪੈਂਦਾ ਹੈ। ਰਾਮਚੇਤ ਵਰਗੇ ਬਹੁਤ ਸਾਰੇ ਲੋਕ ਸਰਕਾਰੀ ਸਹੂਲਤਾਂ ਤੋਂ ਵਾਂਝੇ ਹਨ। ਇਸ ਮੌਕੇ ਮੌਜੂਦ ਮੋਚੀ ਰਾਮਚੇਤ ਨੇ ਦੱਸਿਆ ਕਿ ਮੈਂ ਅੱਜ ਜ਼ਿਲ੍ਹਾ ਅਧਿਕਾਰੀ ਨੂੰ ਮਿਲਿਆ ਅਤੇ ਉਨ੍ਹਾਂ ਨੇ ਦੱਸਿਆ ਕਿ ਮੇਰੇ ਕੋਲ ਸਰਕਾਰੀ ਰਿਹਾਇਸ਼, ਬਿਜਲੀ ਕੁਨੈਕਸ਼ਨ ਅਤੇ ਪਖ਼ਾਨਾ ਆਦਿ ਸਰਕਾਰੀ ਸਹੂਲਤਾਂ ਨਹੀਂ ਹਨ। ਇੱਥੋਂ ਤੱਕ ਕਿ ਜੋ ਰਾਸ਼ਨ ਕਾਰਡ ਸੀ ਉਹ ਵੀ ਡੇਢ ਮਹੀਨੇ ਪਹਿਲਾਂ ਰੱਦ ਕਰ ਦਿੱਤਾ ਗਿਆ ਹੈ।

ਜ਼ਿਲ੍ਹਾ ਅਧਿਕਾਰੀ ਨੇ ਜਾਂਚ ਕਰਵਾ ਕੇ ਇਕ ਹਫ਼ਤੇ ਮਗਰੋਂ ਬੁਲਾਉਣ ਦੀ ਗੱਲ ਆਖੀ ਹੈ। ਰਾਮਚੇਤ ਨੇ ਕਿਹਾ ਕਿ ਉਹ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਕਈ ਵਾਰ ਗ੍ਰਾਮ ਪ੍ਰਧਾਨ ਨੂੰ ਵੀ ਮਿਲਿਆ ਪਰ ਕਿਸੇ ਨੇ ਉਸ ਦੀ ਨਹੀਂ ਸੁਣੀ। ਦੱਸ ਦੇਈਏ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ 26 ਜੁਲਾਈ ਨੂੰ ਮਾਣਹਾਨੀ ਦੇ ਇਕ ਮਾਮਲੇ ਵਿਚ ਜ਼ਿਲ੍ਹਾ ਅਦਾਲਤ ਵਿਚ ਪੇਸ਼ੀ ਮਗਰੋਂ ਪਰਤਦੇ ਸਮੇਂ ਸੁਲਤਾਨਪੁਰ ਦੇ ਵਿਧਾਇਕ ਨਗਰ ਵਿਚ ਮੋਚੀ ਦੀ ਦੁਕਾਨ 'ਤੇ ਅਚਾਨਕ ਪਹੁੰਚ ਗਏ ਸਨ। ਉਦੋਂ ਤੋਂ ਹੀ ਕਾਂਗਰਸੀ ਰਾਮਚੇਤ ਦੀਆਂ ਸਮੱਸਿਆਵਾਂ ਨੂੰ ਲੈ ਕੇ ਕਾਫੀ ਗੰਭੀਰ ਹੋ ਗਏ ਸਨ।


author

Tanu

Content Editor

Related News