ਮੋਬਾਈਲ ਚੋਰੀ ਦੇ ਸ਼ੱਕ ''ਚ ਨੌਜਵਾਨ ''ਤੇ ਢਾਹਿਆ ਅੰਨ੍ਹਾ ਤਸ਼ੱਦਦ ! ਕੁੱਟ-ਕੁੱਟ ਕਰ''ਤਾ ਕਤਲ

Monday, Mar 30, 2026 - 11:48 AM (IST)

ਮੋਬਾਈਲ ਚੋਰੀ ਦੇ ਸ਼ੱਕ ''ਚ ਨੌਜਵਾਨ ''ਤੇ ਢਾਹਿਆ ਅੰਨ੍ਹਾ ਤਸ਼ੱਦਦ ! ਕੁੱਟ-ਕੁੱਟ ਕਰ''ਤਾ ਕਤਲ

ਵਾਰਾਣਸੀ- ਵਾਰਾਣਸੀ ਦੇ ਰੋਹਨੀਆ ਥਾਣਾ ਖੇਤਰ ਦੇ ਪੰਡਿਤਪੁਰ 'ਚ ਮੋਬਾਈਲ ਚੋਰੀ ਦੇ ਸ਼ੱਕ 'ਚ ਇਕ ਨਾਬਾਲਗ ਮੁੰਡੇ ਨੂੰ ਲਾਠੀ-ਡੰਡਿਆਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ, ਮ੍ਰਿਤਕ ਦੀ ਪਛਾਣ ਪੰਡਿਤਪੁਰ ਵਾਸੀ ਸੋਨੂੰ ਅਲੀ (16) ਵਜੋਂ ਹੋਈ ਹੈ ਅਤੇ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਰੋਹਨੀਆ ਥਾਣਾ ਇੰਚਾਰਜ ਰਾਜੂ ਸਿੰਘ ਨੇ ਦੱਸਿਆ ਕਿ ਮੁੰਡੇ ਦੀ ਮਾਂ ਨੇ ਸ਼ਿਕਾਇਤ 'ਚ ਦੋਸ਼ ਲਗਾਇਆ ਕਿ ਸੋਨੂੰ ਅਲੀ ਸ਼ਨੀਵਾਰ ਰਾਤ ਜਦੋਂ ਆਪਣੇ ਘਰ ਸੀ, ਉਦੋਂ ਘਮਹਾਪੁਰ ਵਾਸੀ ਰਮੇਸ਼ ਉਰਫ਼ ਬੱਬਲੂ ਪਟੇਲ ਆਪਣੇ ਸਾਥੀਆਂ ਨਾਲ ਉੱਥੇ ਪਹੁੰਚਿਆ ਅਤੇ ਉਸ 'ਤੇ ਮੋਬਾਈਲ ਚੋਰੀ ਦਾ ਦੋਸ਼ ਲਗਾਉਣ ਲੱਗਾ।

ਸ਼ਿਕਾਇਤ ਅਨੁਸਾਰ, ਦੋਸ਼ੀਆਂ ਨੇ ਸੋਨੂੰ ਨੂੰ ਜ਼ਬਰਨ ਲਿਜਾ ਕੇ ਪੰਡਿਤਪੁਰ ਪੈਟਰੋਲ ਪੰਪ ਕੋਲ ਇਕ ਅੰਡਰਪਾਸ 'ਚ ਲਾਠੀ-ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ, ਜਿਸ ਨਾਲ ਉਸ ਦੀ ਹਾਲਤ ਗੰਭੀਰ ਹੋ ਗਈ। ਇਸ ਤੋਂ ਬਾਅਦ ਦੋਸ਼ੀ ਉਸ ਨੂੰ ਭਦਵਾਰ ਪੁਲਸ ਚੌਕੀ ਲੈ ਗਏ ਅਤੇ ਮੋਬਾਈਲ ਚੋਰੀ ਦਾ ਦੋਸ਼ ਲਗਾਉਣ ਲੱਗੇ। ਪੁਲਸ ਨੇ ਸੋਨੂੰ ਨੂੰ ਤੁਰੰਤ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਇੰਚਾਰਜ ਨੇ ਦੱਸਿਆ ਕਿ ਮੁੰਡੇ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਰਮੇਸ਼ ਉਰਫ਼ ਬੱਬਲੂ ਪਟੇਲ, ਰਵੀ ਪਟੇਲ, ਰੋਹਿਤ, ਗੋਵਿੰਦ, ਗੌਰਵ ਪਾਲ, ਆਜ਼ਾਦ ਅਲੀ ਅਤੇ ਇਕ ਹੋਰ ਅਣਪਛਾਤੇ ਦੋਸ਼ੀ ਖ਼ਿਲਾਫ਼ ਐਤਵਾਰ ਨੂੰ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 'ਚ ਐੱਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਸੀਂ ਇਸ ਮਾਮਲੇ 'ਚ ਰਮੇਸ਼ ਉਰਫ਼ ਬੱਬਲੂ ਪਟੇਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਹੋਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਦਬਿਸ਼ ਦਿੱਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News