ਮਣੀਪੁਰ ਦੇ CM ਦੇ ਜੱਦੀ ਘਰ ''ਤੇ ਭੀੜ ਨੇ ਹਮਲਾ ਕਰਨ ਦੀ ਕੀਤੀ ਕੋਸ਼ਿਸ਼

Friday, Sep 29, 2023 - 10:18 AM (IST)

ਮਣੀਪੁਰ ਦੇ CM ਦੇ ਜੱਦੀ ਘਰ ''ਤੇ ਭੀੜ ਨੇ ਹਮਲਾ ਕਰਨ ਦੀ ਕੀਤੀ ਕੋਸ਼ਿਸ਼

ਇੰਫਾਲ (ਭਾਸ਼ਾ)- ਮਣੀਪੁਰ ਦੀ ਇੰਫਾਲ ਘਾਟੀ 'ਚ ਸੁਰੱਖਿਆ ਵਿਵਸਥਾ ਅਤੇ ਕਰਫਿਊ ਦੇ ਬਾਵਜੂਦ ਭੀੜ ਨੇ ਵੀਰਵਾਰ ਰਾਤ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਦੇ ਖ਼ਾਲੀ ਪਏ ਜੱਦੀ ਘਰ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਸੁਰੱਖਿਆ ਫ਼ੋਰਸਾਂ ਨੇ ਹਾਲਾਂਕਿ ਹਵਾ 'ਚ ਗੋਲੀਬਾਰੀ ਕਰ ਕੇ ਇਸ ਕੋਸ਼ਿਸ਼ ਨੂੰ ਅਸਫ਼ਲ ਕਰ ਦਿੱਤਾ। ਬੀਰੇਨ ਸਿੰਘ ਰਾਜ ਦੀ ਰਾਜਧਾਨੀ ਦੇ ਮੱਧ 'ਚ ਇਕ ਵੱਖ ਅਧਿਕਾਰਤ ਘਰ 'ਚ ਰਹਿੰਦੇ ਹਨ। ਇਕ ਪੁਲਸ ਅਧਿਕਾਰੀ ਨੇ ਕਿਹਾ,''ਇੰਫਾਲ 'ਚ ਹਿੰਗਾਂਗ ਇਲਾਕੇ 'ਚ ਮੁੱਖ ਮੰਤਰੀ ਦੇ ਜੱਦੀ ਘਰ 'ਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ। ਸੁਰੱਖਿਆ ਫ਼ੋਰਸਾਂ ਨੇ ਭੀੜ ਨੂੰ ਘਰੋਂ ਲਗਭਗ 100-150 ਮੀਟਰ ਪਹਿਲੇ ਹੀ ਰੋਕ ਦਿੱਤਾ।'' ਅਧਿਕਾਰੀ ਨੇ ਕਿਹਾ ਕਿ ਹੁਣ ਇਸ ਘਰ 'ਚ ਕੋਈ ਨਹੀਂ ਰਹਿੰਦਾ ਹੈ, ਹਾਲਾਂਕਿ ਉਸ ਦੀ 24 ਘੰਟੇ ਸੁਰੱਖਿਆ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ : ਸੜਕ 'ਤੇ ਖੂਨ ਨਾਲ ਲੱਥਪੱਥ ਮਿਲੀ ਕੁੜੀ, ਜਾਂਚ 'ਚ ਹੋਈ ਜਬਰ ਜ਼ਿਨਾਹ ਦੀ ਪੁਸ਼ਟੀ

ਪੁਲਸ ਅਧਿਕਾਰੀ ਨੇ ਕਿਹਾ,''ਲੋਕਾਂ ਦੇ 2 ਸਮੂਹ ਵੱਖ-ਵੱਖ ਦਿਸ਼ਾਵਾਂ ਤੋਂ ਆਏ ਅਤੇ ਮੁੱਖ ਮੰਤਰੀ ਦੇ ਜੱਦੀ ਘਰ ਨੇੜੇ ਪਹੁੰਚੇ ਪਰ ਉਨ੍ਹਾਂ ਨੂੰ ਰੋਕ ਦਿੱਤਾ ਗਿਆ।'' ਉਨ੍ਹਾਂ ਕਿਹਾ ਕਿ ਭੀੜ ਨੂੰ ਦੌੜਾਉਣ ਲਈ ਆਰ.ਏ.ਐੱਫ. ਅਤੇ ਰਾਜ ਪੁਲਸ ਮੁਲਾਜ਼ਮਾਂ ਨੇ ਹੰਝੂ ਗੈਸ ਦੇ ਗੋਲੇ ਛੱਡੇ। ਪੁਲਸ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਕੋਲ ਹੀ ਸੜਕ ਦੇ ਵਿਚੋ-ਵਿਚ ਟਾਇਰ ਵੀ ਸਾੜੇ। ਮਣੀਪੁਰ 'ਚ 2 ਨੌਜਵਾਨਾਂ ਦੀ ਮੌਤ ਨੂੰ ਲੈ ਕੇ ਵਿਦਿਆਰਥੀਆਂ ਨੇ ਮੰਗਲਵਾਰ ਅਤੇ ਬੁੱਧਵਾਰ ਨੂੰ ਹਿੰਸਕ ਵਿਰੋਧ ਪ੍ਰਦਰਸ਼ਨ ਕੀਤਾ ਸੀ। ਭੀੜ ਨੇ ਵੀਰਵਾਰ ਤੜਕੇ ਇੰਫਾਲ ਪੱਛਮੀ ਜ਼ਿਲ੍ਹੇ 'ਚ ਡਿਪਟੀ ਕਮਿਸ਼ਨਰ ਦਫ਼ਤਰ 'ਚ ਵੀ ਭੰਨ-ਤੋੜ ਕੀਤੀ ਸੀ ਅਤੇ 2 ਚਾਰ ਪਹੀਆ ਵਾਹਨਾਂ 'ਚ ਅੱਗ ਲਗਾ ਦਿੱਤੀ ਸੀ। ਬੁੱਧਵਾਰ ਨੂੰ 2 ਜ਼ਿਲ੍ਹਿਆਂ ਇੰਫਾਲ ਪੂਰਬ ਅਤੇ ਪੱਛਮ 'ਚ ਮੁੜ ਤੋਂ ਕਰਫਿਊ ਲਗਾ ਦਿੱਤਾ ਗਿਆ ਸੀ ਅਤੇ ਝੜਪ 'ਚ ਮੰਗਲਵਾਰ ਤੋਂ 65 ਪ੍ਰਦਰਸ਼ਨਕਾਰੀ ਜ਼ਖ਼ਮੀ ਹੋਏ ਹਨ। ਜੁਲਾਈ 'ਚ ਲਾਪਤਾ ਹੋਏ 2 ਲੋਕਾਂ- ਇਕ ਪੁਰਸ਼ ਅਤੇ ਇਕ ਕੁੜੀ ਦੀਆਂ ਲਾਸ਼ਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਹੋਣ ਦੇ ਇਕ ਦਿਨ ਬਾਅਦ ਮੰਗਲਵਾਰ ਨੂੰ ਰਾਜ ਦੀ ਰਾਜਧਾਨੀ 'ਚ ਹਿੰਸਾ ਦੀ ਇਕ ਨਵੀਂ ਘਟਨਾ ਹੋਈ ਸੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

DIsha

Content Editor

Related News