ਪੁਲਸ ਚੌਕੀ ''ਚ ਜ਼ਹਿਰ ਖਾਣ ਨਾਲ ਵਿਧਾਇਕ ਦੇ ਚਚੇਰੇ ਭਰਾ ਦੀ ਮੌਤ!

12/23/2019 5:36:31 PM

ਬਾਂਦਾ— ਉੱਤਰ ਪ੍ਰਦੇਸ਼ ਦੇ ਬਾਂਦਾ ਸ਼ਹਿਰ ਦੀ ਇਕ ਪੁਲਸ ਚੌਕੀ 'ਚ ਐਤਵਾਰ ਦੀ ਰਾਤ ਇਕ ਨੌਜਵਾਨ ਨੇ ਕਥਿਤ ਤੌਰ 'ਤੇ ਜ਼ਹਿਰ ਖਾ ਲਿਆ। ਜਿਸ ਦੀ ਅੱਜ ਯਾਨੀ ਸੋਮਵਾਰ ਇਥੋਂ ਦੇ ਇਕ ਹਸਪਤਾਲ 'ਚ ਮੌਤ ਹੋ ਗਈ। ਮ੍ਰਿਤਕ ਸਦਰ ਸੀਟ ਤੋਂ ਭਾਜਪਾ ਦੇ ਵਿਧਾਇਕ ਦਾ ਚਚੇਰਾ ਭਰਾ ਦੱਸਿਆ ਜਾ ਰਿਹਾ ਹੈ। ਬਾਂਦਾ ਸਦਰ ਸੀਟ ਤੋਂ ਭਾਜਪਾ ਦੇ ਉਕਤ ਵਿਧਾਇਕ ਪ੍ਰਕਾਸ਼ ਦੇ ਚਾਚਾ ਦਿਨੇਸ਼ ਨੇ ਸੋਮਵਾਰ ਦੋਸ਼ ਲਾਇਆ ਕਿ ਬਾਂਦਾ ਦੇ ਇੰਦਰਾ ਨਗਰ ਵਾਸੀ ਕਰਨ ਸਿੰਘ ਨਾਲ ਉਸ ਦੇ ਬੇਟੇ ਰਾਘਵੇਂਦਰ (25) ਦਾ ਪੈਸਿਆਂ ਦੇ ਲੈਣ-ਦੇਣ ਸਬੰਧੀ ਵਿਵਾਦ ਬੀਤੇ 3 ਦਿਨ ਤੋਂ ਚੱਲ ਰਿਹਾ ਸੀ।ਮਾਮਲਾ ਸ਼ਹਿਰ ਦੀ ਸਿਵਲ ਲਾਈਨ ਪੁਲਸ ਚੌਕੀ ਪੁੱਜਾ ਸੀ। ਪੁਲਸ ਨੇ ਉਸ ਦੇ ਬੇਟੇ ਨੂੰ ਸਾਰੀ ਰਾਤ ਚੌਕੀ 'ਚ ਬਿਠਾਈ ਰੱਖਿਆ। ਇਸ ਤੋਂ ਪ੍ਰੇਸ਼ਾਨ ਹੋ ਕੇ ਉਸ ਦੇ ਬੇਟੇ ਨੇ ਪੁਲਸ ਚੌਕੀ 'ਚ ਹੀ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਉਸ ਨੂੰ ਤੁਰੰਤ ਇਕ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਬਾਂਦਾ ਪੁਲਸ ਦੇ ਮੁਖੀ ਆਲੋਕ ਮਿਸ਼ਰਾ ਨੇ ਪੁਲਸ ਚੌਕੀ 'ਚ ਜ਼ਹਿਰ ਖਾਣ ਦੇ ਦੋਸ਼ ਨੂੰ ਰੱਦ ਕਰਦਿਆਂ ਕਿਹਾ ਕਿ ਰਾਘਵੇਂਦਰ ਅਤੇ ਕਰਨ ਦਰਮਿਆਨ ਵਿਵਾਦ ਹੋਇਆ, ਜਿਸ 'ਚ ਕਰਨ ਨੇ ਰਾਘਵੇਂਦਰ ਦੇ ਰਿਸ਼ਤੇਦਾਰ ਦੀ ਲਾਇਸੈਂਸੀ ਬੰਦੂਕ ਖੋਹ ਕੇ ਪੁਲਸ ਦੇ ਹਵਾਲੇ ਕਰ ਦਿੱਤੀ ਸੀ। ਜਿਸ ਤੋਂ ਬਾਅਦ ਪੁਲਸ ਨੇ ਬੰਦੂਕ ਰਾਘਵੇਂਦਰ ਦੇ ਪਰਿਵਾਰ ਨੂੰ ਵਾਪਸ ਕਰ ਦਿੱਤੀ। ਉਨ੍ਹਾਂ ਕਿਹਾ ਕਿ ਰਾਘਵੇਂਦਰ ਨੇ ਆਪਣੇ ਪਿੰਡ ਛਿਬਾਂਵ ਸਥਿਤ ਘਰ 'ਚ ਜ਼ਹਿਰ ਖਾਧਾ ਹੈ। ਪੁਲਸ ਸੁਪਰਡੈਂਟ ਲਾਲ ਭਰਤ ਕੁਮਾਰ ਪਾਲ ਨੇ ਕਿਹਾ ਕਿ ਨੌਜਵਾਨ ਨੇ ਜ਼ਹਿਰ ਕਿੱਥੇ ਖਾਧਾ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪੋਸਟਮਾਰਟਮ ਰਿਪੋਰਟ 'ਚ ਮੌਤ ਦਾ ਕਾਰਨ ਸਪੱਸ਼ਟ ਨਹੀਂ ਹੋਇਆ ਹੈ, ਬਿਸਰਾ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਪਰਿਵਾਰ ਵਾਲਿਆਂ ਦੇ ਆਧਾਰ 'ਤੇ ਮੁਕੱਦਮਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।


DIsha

Content Editor

Related News