ਬਾਹੁਬਲੀ ਵਿਧਾਇਕ ਅਨੰਤ ਸਿੰਘ ਨੇ ਦਿੱਲੀ ਦੇ ਸਾਕੇਤ ਕੋਰਟ ''ਚ ਕੀਤਾ ਸਰੰਡਰ

Friday, Aug 23, 2019 - 01:15 PM (IST)

ਬਾਹੁਬਲੀ ਵਿਧਾਇਕ ਅਨੰਤ ਸਿੰਘ ਨੇ ਦਿੱਲੀ ਦੇ ਸਾਕੇਤ ਕੋਰਟ ''ਚ ਕੀਤਾ ਸਰੰਡਰ

ਨਵੀਂ ਦਿੱਲੀ— ਬਿਹਾਰ ਦੇ ਬਾਹੁਬਲੀ ਵਿਧਾਇਕ ਅਨੰਤ ਸਿੰਘ ਨੇ ਦਿੱਲੀ ਦੇ ਸਾਕੇਤ ਕੋਰਟ 'ਚ ਸਰੰਡਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਅਸਲਾ ਐਕਟ ਮਾਮਲੇ 'ਚ ਉਹ ਫਰਾਰ ਚੱਲ ਰਹੇ ਸਨ। ਬੀਤੇ 16 ਅਗਸਤ ਨੂੰ ਮਾਮਲਾ ਦਰਜ ਹੋਣ ਦੇ ਬਾਅਦ ਤੋਂ ਹੀ ਉਨ੍ਹਾਂ ਦੀ ਗ੍ਰਿਫਤਾਰੀ ਲਈ ਪਟਨਾ ਪੁਲਸ ਛਾਪੇਮਾਰੀ ਕਰ ਰਹੀ ਸੀ ਪਰ ਉਹ ਗ੍ਰਿਫਤਾਰ ਕਰਨ 'ਚ ਅਸਫ਼ਲ ਰਹੀ।

ਜ਼ਿਕਰਯੋਗ ਹੈ ਕਿ ਅਨੰਤ ਸਿੰਘ ਦੇ ਜੱਦੀ ਪਿੰਡ ਲਦਮਾ 'ਚ ਹੋਏ ਛਾਪੇ ਦੌਰਾਨ ਇਸ ਬਾਹੁਬਲੀ ਵਿਧਾਇਕ ਘਰੋਂ ਆਧੁਨਿਕ ਹਥਿਆਰ ਏ.ਕੇ.-47 ਰਾਈਫਲ ਅਤੇ ਭਾਰੀ ਗਿਣਤੀ 'ਚ ਕਾਰਤੂਸ ਸਮੇਤ ਹੈਂਡ ਗ੍ਰੇਨੇਡ ਬਰਾਮਦ ਹੋਇਆ ਸੀ। ਇਸ ਮਾਮਲੇ 'ਚ ਪੁਲਸ ਨੇ ਵਿਧਾਇਕ ਦੇ ਕਈ ਕਰੀਬੀਆਂ ਨੂੰ ਫੜਿਆ ਸੀ ਅਤੇ ਅਨੰਤ ਸਿੰਘ ਦੀ ਗ੍ਰਿਫਤਾਰੀ ਲਈ ਹੱਥ-ਪੈਰ ਮਾਰ ਰਹੀ ਸੀ। ਅੱਜ ਯਾਨੀ ਸ਼ੁੱਕਰਵਾਰ ਨੂੰ ਅਨੰਤ ਸਿੰਘ ਨੇ ਸਾਕੇਤ ਕੋਰਟ 'ਚ ਸਰੰਡਰ ਕਰ ਦਿੱਤਾ।


author

DIsha

Content Editor

Related News