ਬੇਟੇ ਦੀ ਗੁੰਡਾਗਰਦੀ ''ਤੇ ਬੋਲੇ ਵਿਧਾਇਕ: ਛੋਟੀ ਜਿਹੀ ਗੱਲ ਨੂੰ ਵਧਾਇਆ ਨਾ ਜਾਵੇ

Monday, Jul 02, 2018 - 03:34 PM (IST)

ਬੇਟੇ ਦੀ ਗੁੰਡਾਗਰਦੀ ''ਤੇ ਬੋਲੇ ਵਿਧਾਇਕ: ਛੋਟੀ ਜਿਹੀ ਗੱਲ ਨੂੰ ਵਧਾਇਆ ਨਾ ਜਾਵੇ

ਜੈਪੁਰ— ਬੀ.ਜੇ.ਪੀ ਵਿਧਾਇਕ ਦੇ ਬੇਟੇ ਵੱਲੋਂ ਕਾਰ ਚਾਲਕ ਨਾਲ ਕੁੱਟਮਾਰ ਦਾ ਵੀਡੀਓ ਸਾਹਮਣੇ ਆਉਣ ਦੇ ਬਾਅਦ ਬਹਿਸ ਜਾਰੀ ਹੈ। ਮਾਮਲੇ 'ਚ ਦੋਸ਼ੀ ਦੇ ਪਿਤਾ ਵਿਧਾਇਕ ਧਾਨ ਸਿੰਘ ਰਾਵਤ ਨੇ ਬਹੁਤ ਲਾਪਰਵਾਹੀ ਭਰਿਆ ਬਿਆਨ ਦਿੱਤਾ ਹੈ। ਧਾਨ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਨੂੰ ਜ਼ਿਆਦਾ ਨਾ ਵਧਾਇਆ ਜਾਵੇ। ਇਸ ਘਟਨਾ 'ਤੇ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਹੈ ਅਤੇ ਨਾ ਹੀ ਦੋਸ਼ੀ 'ਤੇ ਕੇਸ ਦਰਜ ਹੋਇਆ ਹੈ। 
ਧਾਨ ਸਿੰਘ ਰਾਵਤ ਨੇ ਕਿਹਾ ਕਿ ਇਹ ਬੱਚਿਆਂ ਨਾਲ ਜੁੜਿਆ ਮਾਮਲਾ ਹੈ। ਸਾਨੂੰ ਇਸ 'ਚ ਸ਼ਾਮਲ ਨਹੀਂ ਹੋਣਾ ਚਾਹੀਦਾ। ਜੇਕਰ ਕੋਈ ਝਗੜਾ ਹੋਇਆ ਹੈ ਤਾਂ ਇਹ ਗਲਤ ਹੈ ਪਰ ਸਾਨੂੰ ਰਾਈ ਦਾ ਪਹਾੜ ਨਹੀਂ ਬਣਾਉਣਾ ਚਾਹੀਦਾ। ਰਾਜਸਥਾਨ ਦੇ ਗ੍ਰਹਿਮੰਤਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਜਿਨ੍ਹਾਂ ਨੇ ਨਿਯਮ ਤੋੜਿਆ ਹੈ ਉਸ ਦੇ ਖਿਲਾਫ ਸਖ਼ਤ ਕਾਰਵਾਈ ਹੋਵੇਗੀ। 


ਰਾਜਸਥਾਨ ਦੇ ਬਾਂਸਵਾੜਾ ਜ਼ਿਲੇ 'ਚ ਬੀ.ਜੇ.ਪੀ ਵਿਧਾਇਕ ਦੇ ਬੇਟੇ ਨੇ ਆਪਣੀ ਗੱਡੀ ਨੂੰ ਸਾਈਡ ਨਾ ਦੇਣ 'ਤੇ ਇਕ ਵਿਅਕਤੀ ਨੂੰ ਬੁਰੀ ਤਰ੍ਹਾਂ ਮਾਰਿਆ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਬਾਂਸਵਾੜਾ ਤੋਂ ਬੀ.ਜੇ.ਪੀ ਵਿਧਾਇਕ ਧਾਨ ਸਿੰਘ ਰਾਵਤ ਦੇ ਬੇਟੇ ਰਾਜਾ ਕਾਰ ਚਾਲਕ ਨੂੰ ਬੁਰੀ ਤਰ੍ਹਾਂ ਮਾਰ ਰਹੇ ਹਨ।


Related News