ਮਿਜ਼ੋਰਮ ''ਚ ਰਾਹਤ ਕੈਂਪਾਂ ''ਚ ਰਹਿ ਰਹੇ ਹਨ 5 ਹਜ਼ਾਰ ਤੋਂ ਵਧ ਹੜ੍ਹ ਪੀੜਤ

Wednesday, Jul 17, 2019 - 03:58 PM (IST)

ਮਿਜ਼ੋਰਮ ''ਚ ਰਾਹਤ ਕੈਂਪਾਂ ''ਚ ਰਹਿ ਰਹੇ ਹਨ 5 ਹਜ਼ਾਰ ਤੋਂ ਵਧ ਹੜ੍ਹ ਪੀੜਤ

ਆਈਜੋਲ— ਮਿਜ਼ੋਰਮ 'ਚ ਪਿਛਲੇ 7 ਦਿਨਾਂ ਤੋਂ ਹੋ ਰਹੀ ਭਾਰੀ ਬਾਰਸ਼ ਕਾਰਨ ਆਏ ਹੜ੍ਹ ਤੋਂ ਬਾਅਦ 5 ਹਜ਼ਾਰ ਤੋਂ ਵਧ ਲੋਕ ਰਾਹਤ ਕੈਂਪਾਂ 'ਚ ਸ਼ਰਨ ਲਏ ਹੋਏ ਹਨ ਅੇਤ 4 ਹਜ਼ਾਰ ਤੋਂ ਵਧ ਲੋਕਾਂ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾਇਆ ਜਾ ਰਿਹਾ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਜ ਆਫ਼ਤ ਪ੍ਰਬੰਧਨ ਅਤੇ ਮੁੜ ਵਸੇਬਾ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਹੜ੍ਹ ਕਾਰਨ 205 ਪਿੰਡਾਂ 'ਚੋਂ 1,968 ਪਰਿਵਾਰ ਪ੍ਰਭਾਵਿਤ ਹੋਏ ਹਨ। ਇਸ ਤੋਂ ਇਲਾਵਾ ਪੂਰਬ-ਉੱਤਰੀ ਰਾਜਾਂ 'ਚ ਸਾਰੇ 8 ਜ਼ਿਲਿਆਂ 'ਚ 1,523 ਘਰ ਨੁਕਸਾਨੇ ਗਏ ਹਨ।
ਬਾਰਸ਼ ਨਾਲ ਹੋਣ ਵਾਲੀਆਂ ਘਟਨਾਵਾਂ 'ਚ ਮਿਜ਼ੋਰਮ 'ਚ ਹੁਣ ਤੱਕ 5 ਲੋਕਾਂ ਦੀ ਮੌਤ ਹੋਈ ਹੈ।

ਅਧਿਕਾਰੀਆਂ ਨੇ ਦੱਸਿਆ ਕਿ 66 ਰਾਹਤ ਕੈਂਪਾਂ 'ਚ ਘੱਟੋ-ਘੱਟ 5,070 ਲੋਕ ਰਹਿ ਰਹੇ ਹਨ ਅਤੇ 4,322 ਲੋਕਾਂ ਨੂੰ ਉੱਥੋਂ ਕੱਢਣ ਦਾ ਕੰਮ ਜਾਰੀ ਹੈ। ਉਨ੍ਹਾਂ ਨੇ ਦੱਸਿਆ ਕਿ ਦੱਖਣੀ ਮਿਜ਼ੋਰਮ ਦਾ ਲੁੰਗਲੇਈ ਜ਼ਿਲਾ ਸਭ ਤੋਂ ਵਧ ਪ੍ਰਭਾਵਿਤ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨੁਕਸਾਨੀਆਂ ਜਾਇਦਾਦਾਂ ਦੇ ਮੁੜ ਵਸੇਬੇ ਅਤੇ ਪ੍ਰਭਾਵਿਤ ਲੋਕਾਂ ਨੂੰ ਰਾਹਤ ਮੁਹੱਈਆ ਕਰਵਾਉਣ ਲਈ ਰਾਜ ਸਰਕਾਰ ਤਿਆਰੀ ਕਰ ਰਹੀ ਹੈ।


author

DIsha

Content Editor

Related News