ਸਰਕਾਰ ਨੇ ਮੀਂਹ ਕਾਰਨ 4 ਜ਼ਿਲ੍ਹਿਆਂ 'ਚ ਸਕੂਲ ਬੰਦ ਕਰਨ ਦੇ ਦਿੱਤੇ ਹੁਕਮ

Wednesday, Aug 28, 2024 - 11:37 AM (IST)

ਸਰਕਾਰ ਨੇ ਮੀਂਹ ਕਾਰਨ 4 ਜ਼ਿਲ੍ਹਿਆਂ 'ਚ ਸਕੂਲ ਬੰਦ ਕਰਨ ਦੇ ਦਿੱਤੇ ਹੁਕਮ

ਆਈਜ਼ੌਲ- ਦੇਸ਼ ਭਰ ਦੇ ਜ਼ਿਆਦਾਤਰ ਸੂਬਿਆਂ ਵਿਚ ਇਸ ਸਮੇਂ ਮੋਹਲੇਧਾਰ ਮੀਂਹ ਪੈ ਰਿਹਾ ਹੈ। ਜਿਸ ਕਾਰਨ ਆਮ ਜਨ-ਜੀਵਨ ਪ੍ਰਭਾਵਿਤ ਹੋਇਆ ਹੈ। ਮੀਂਹ ਕਾਰਨ ਦਫ਼ਤਰ ਜਾਣ ਵਾਲੇ ਅਤੇ ਸਕੂਲ-ਕਾਲਜਾਂ ਨੂੰ ਜਾਣ ਵਾਲੇ ਵਿਦਿਆਰਥੀ ਖਾਸੇ ਪਰੇਸ਼ਾਨ ਹੁੰਦੇ ਹਨ। ਇਸ ਦਰਮਿਆਨ ਮਿਜ਼ੋਰਮ ਸਰਕਾਰ ਨੇ ਮੋਹਲੇਧਾਰ ਮੀਂਹ ਕਾਰਨ ਬੁੱਧਵਾਰ ਨੂੰ ਚਾਰ ਜ਼ਿਲ੍ਹਿਆਂ ਵਿਚ ਸਕੂਲ ਬੰਦ ਕਰਨ ਦੇ ਹੁਕਮ ਦਿੱਤੇ ਹਨ। ਆਈਜ਼ੌਲ, ਲੁੰਗਲੇਈ, ਹਨਾਹਥਿਆਲ ਅਤੇ ਮਮਿਤ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਵੱਖ-ਵੱਖ ਜਨਤਕ ਨੋਟਿਸ ਜਾਰੀ ਕੀਤੇ ਹਨ, ਜਿਸ ਵਿਚ ਕਿਹਾ ਗਿਆ ਹੈ ਕਿ ਜ਼ਿਲ੍ਹਿਆਂ 'ਚ ਖ਼ਰਾਬ ਮੌਸਮ ਅਤੇ ਮੋਹਲੇਧਾਰ ਮੀਂਹ ਕਾਰਨ ਸਾਵਧਾਨੀ ਵਜੋਂ ਸਾਰੇ ਸਕੂਲ ਬੰਦ ਰਹਿਣਗੇ।

ਇਹ ਵੀ ਪੜ੍ਹੋ- ਸਕੂਲ ਬੰਦ ਰੱਖਣ ਦਾ ਆਦੇਸ਼, ਅਗਲੇ 24 ਘੰਟਿਆਂ 'ਚ ਦਿੱਲੀ, ਪੰਜਾਬ ਸਮੇਤ 14 ਸੂਬਿਆਂ 'ਚ ਮੀਂਹ ਦਾ ਅਲਰਟ

ਆਈਜ਼ੌਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਨੋਟਿਸ 'ਚ ਇਹ ਵੀ ਕਿਹਾ ਗਿਆ ਹੈ ਕਿ ਆਈਜ਼ੌਲ ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਦੇ ਪਿੰਡਾਂ 'ਚ ਕਈ ਇਲਾਕਿਆਂ 'ਚ ਮਿੱਟੀ ਧੱਸਣ, ਚਿੱਕੜ ਅਤੇ ਚੱਟਾਨਾਂ ਡਿੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਅਤੇ ਜ਼ਿਲ੍ਹੇ ਦੇ ਕੁਝ ਇਲਾਕਿਆਂ ਵਿਚ ਅਜੇ ਵੀ ਅਜਿਹੀਆਂ ਘਟਨਾਵਾਂ ਹੋਣ ਦੀ ਸੰਭਾਵਨਾ ਹੈ। ਪਿਛਲੇ ਹਫ਼ਤੇ ਮੋਹਲੇਧਾਰ ਮੀਂਹ ਕਾਰਨ ਆਈਜ਼ੌਲ ਅਤੇ ਕੋਲਾਸਿਬ ਜ਼ਿਲ੍ਹਿਆਂ 'ਚ ਲਗਾਤਾਰ 5 ਦਿਨਾਂ ਤੱਕ ਅਤੇ ਦੱਖਣੀ ਮਿਜ਼ੋਰਮ ਦੇ ਸਿਆਹਾ ਜ਼ਿਲ੍ਹੇ ਵਿਚ ਕੁਝ ਦਿਨਾਂ ਲਈ ਸਕੂਲ ਬੰਦ ਰਹੇ ਸਨ।

ਇਹ ਵੀ ਪੜ੍ਹੋ-  'ਸਕੂਲ 'ਚ ਤਿਲਕ ਲਾ ਕੇ ਨਹੀਂ ਆਉਣਾ'; ਅਧਿਆਪਕਾ ਦਾ ਅਜਿਹਾ ਫਰਮਾਨ, ਵਿਦਿਆਰਥੀ ਪਰੇਸ਼ਾਨ

ਉੱਤਰੀ-ਪੂਰਬੀ ਸੂਬੇ 'ਚ 20 ਅਗਸਤ ਤੋਂ ਮੋਹਲੇਧਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਕਈ ਥਾਵਾਂ 'ਤੇ ਜ਼ਮੀਨ ਖਿਸਕ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਨੂੰ ਮੋਹਲੇਧਾਰ ਮੀਂਹ ਪੈਣ ਕਾਰਨ ਆਈਜ਼ੌਲ ਅਤੇ ਸੂਬੇ ਦੇ ਹੋਰ ਹਿੱਸਿਆਂ 'ਚ ਕੁਝ ਮਹੱਤਵਪੂਰਨ ਸੜਕਾਂ 'ਤੇ ਜ਼ਮੀਨ ਖਿਸਕ ਗਈ ਹੈ। ਉਨ੍ਹਾਂ ਕਿਹਾ ਕਿ ਸੜਕਾਂ ਸਾਫ਼ ਕੀਤੀਆਂ ਜਾ ਰਹੀਆਂ ਹਨ। ਅਜੇ ਤੱਕ ਅਜਿਹੀਆਂ ਘਟਨਾਵਾਂ ਵਿਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਸੂਬੇ ਦੇ ਆਫ਼ਤ ਪ੍ਰਬੰਧਨ ਅਤੇ ਮੁੜ ਵਸੇਬਾ ਵਿਭਾਗ ਮੁਤਾਬਕ ਇਸ ਸਾਲ ਮਾਰਚ ਤੋਂ ਸੂਬੇ ਭਰ ਵਿਚ ਜ਼ਮੀਨ ਖਿਸਕਣ ਅਤੇ ਹੋਰ ਕੁਦਰਤੀ ਆਫ਼ਤਾਂ ਵਿਚ ਘੱਟੋ ਘੱਟ 42 ਲੋਕ ਮਾਰੇ ਗਏ ਹਨ।

ਇਹ ਵੀ ਪੜ੍ਹੋ- ਸਾਬਕਾ ਵਿਧਾਇਕਾਂ ਦੀਆਂ ਪੌ-ਬਾਰ੍ਹਾਂ, ਮਿਲੇਗੀ 50 ਹਜ਼ਾਰ ਰੁਪਏ ਮਹੀਨਾ ਪੈਨਸ਼ਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Tanu

Content Editor

Related News