ਮਿਜ਼ੋਰਮ ਦੇ ਰਾਜਪਾਲ ਨੇ ਦਿੱਤਾ ਅਸਤੀਫਾ, ਜਗਦੀਸ਼ ਮੁਖੀ ਨੇ ਸੰਭਾਲਿਆ ਚਾਰਜ
Friday, Mar 08, 2019 - 05:58 PM (IST)
ਨਵੀਂ ਦਿੱਲੀ–ਮਿਜ਼ੋਰਮ ਦੇ ਰਾਜਪਾਲ ਕੁਮੱਣਮ ਰਾਜਸ਼ੇਖਰਨ ਨੇ ਅਸਤੀਫਾ ਦੇ ਦਿੱਤਾ ਹੈ, ਜਿਸ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਵੀਕਾਰ ਕਰ ਲਿਆ ਹੈ। ਰਾਸ਼ਟਰਪਤੀ ਭਵਨ ਦੇ ਇਕ ਬੁਲਾਰੇ ਮੁਤਾਬਕ ਕੋਵਿੰਦ ਨੇ ਆਸਾਮ ਦੇ ਰਾਜਪਾਲ ਜਗਦੀਸ਼ ਮੁਖੀ ਨੂੰ ਮਿਜ਼ੋਰਮ ਦੇ ਰਾਜਪਾਲ ਦਾ ਵਾਧੂ ਅਹੁਦਾ ਸੌਂਪਿਆ ਹੈ। ਉਹ ਮਿਜ਼ੋਰਮ ਵਿਚ ਰਾਜਪਾਲ ਅਹੁਦੇ 'ਤੇ ਨਿਯਮਿਤ ਨਿਯੁਕਤੀ ਹੋਣ ਤੱਕ ਇਹ ਜ਼ਿੰਮੇਵਾਰੀ ਸੰਭਾਲਣਗੇ। ਰਾਜਪਾਲ ਦੇ ਅਸਤੀਫਾ ਦੇਣ ਦੇ ਕਾਰਨ ਬਾਰੇ ਹੁਣ ਤੱਕ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ।

ਜ਼ਿਕਰਯੋਗ ਹੈ ਕਿ ਰਾਜਸ਼ੇਖਰਨ ਨੇ ਮਈ 2018 'ਚ ਹੀ ਮਿਜ਼ੋਰਮ ਦੇ ਰਾਜਪਾਲ ਅਹੁਦੇ ਦੀ ਜ਼ਿੰਮੇਵਾਰੀ ਸੰਭਾਲੀ ਸੀ। ਇਸ ਤੋਂ ਪਹਿਲਾਂ ਉਹ ਕੇਰਲ ਬੀ. ਜੇ. ਪੀ ਦੇ ਪ੍ਰਧਾਨ ਸੀ। 66 ਸਾਲਾਂ ਰਾਜਸ਼ੇਖਰਨ ਪੇਸ਼ੇ ਤੋਂ ਪੱਤਰਕਾਰ ਵੀ ਰਹੇ ਹਨ ਅਤੇ ਸਾਲ 1974 'ਚ ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ।
