ਲੰਬੀ ਦੂਰੀ ਦੀ ਮਿਜ਼ਾਈਲ ਦੇ ਵਿਕਾਸ ’ਚ ਮਦਦਗਾਰ ਤਕਨਾਲੋਜੀ ਦਾ ਸਫਲ ਪ੍ਰੀਖਣ
Wednesday, Feb 04, 2026 - 09:34 AM (IST)
ਨਵੀਂ ਦਿੱਲੀ- ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੇ ਵਿਕਾਸ ’ਚ ਸਹਾਇਕ ‘ਸਾਲਿਡ ਫਿਊਲ ਡਕਟਿਡ ਰੈਮਜੈੱਟ’ ਤਕਨਾਲੋਜੀ ਦਾ ਮੰਗਲਵਾਰ ਨੂੰ ਓਡਿਸ਼ਾ ਦੀ ਚਾਂਦੀਪੁਰ ਸਥਿਤ ਏਕੀਕ੍ਰਿਤ ਪ੍ਰੀਖਣ ਰੇਂਜ (ਆਈ.ਟੀ.ਆਰ.) ਤੋਂ ਸਫਲ ਪ੍ਰੀਖਣ ਕੀਤਾ।
ਰੱਖਿਆ ਮੰਤਰਾਲਾ ਨੇ ਦੱਸਿਆ ਕਿ ਇਸ ਸਫਲ ਪ੍ਰੀਖਣ ਦੇ ਨਾਲ ਭਾਰਤ ਉਨ੍ਹਾਂ ਚੋਣਵੇਂ ਦੇਸ਼ਾਂ ਦੇ ਵਿਸ਼ੇਸ਼ ਸਮੂਹ ’ਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਦੇ ਕੋਲ ਇਹ ਅਤਿ-ਆਧੁਨਿਕ ਤਕਨਾਲੋਜੀ ਹੈ। ਇਹ ਤਕਨਾਲੋਜੀ ਹਵਾ-ਤੋਂ-ਹਵਾ ’ਚ ਮਾਰ ਕਰਨ ਵਾਲੀ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੇ ਵਿਕਾਸ ’ਚ ਸਹਾਇਕ ਹੈ ਅਤੇ ਵਿਰੋਧੀਆਂ ’ਤੇ ਰਣਨੀਤਕ ਬੜ੍ਹਤ ਪ੍ਰਦਾਨ ਕਰਦੀ ਹੈ।
ਪ੍ਰੀਖਣ ਦੌਰਾਨ ਸਾਰੀਆਂ ਉਪ-ਪ੍ਰਣਾਲੀਆਂ ਜਿਨ੍ਹਾਂ ’ਚ ਨੋਜ਼ਲ-ਰਹਿਤ ਬੂਸਟਰ, ਸਾਲਿਡ ਫਿਊਲ ਡਕਟਿਡ ਰੈਮਜੈੱਟ ਇੰਜਣ ਅਤੇ ਈਂਧਣ ਪ੍ਰਵਾਹ ਕੰਟਰੋਲਰ ਸ਼ਾਮਲ ਹਨ, ਨੇ ਉਮੀਦ ਦੇ ਮੁਤਾਬਕ ਪ੍ਰਦਰਸ਼ਨ ਕੀਤਾ।
Related News
ਰਾਜਾ ਵੜਿੰਗ ਨੇ ਸੰਸਦ ''ਚ ਚੁੱਕਿਆ ਪੰਜਾਬ ਦੇ ਕਿਸਾਨਾਂ ਦਾ ਮੁੱਦਾ ! ਕੇਂਦਰ ਤੋਂ ਕੀਤੀ 50,000 ਕਰੋੜ ਦੇ ਪੈਕੇਜ ਦੀ ਮੰਗ
