ਜਿਸ ਕਾਰ ''ਚ ਲੈ ਕੇ ਜਾਣੀ ਸੀ ਸੱਜਰੀ ਵਿਆਹੀ, ਉਸੇ ਨੂੰ ਹੀ ਬਦਮਾਸ਼ਾਂ ਨੇ ਬਣਾਇਆ ਨਿਸ਼ਾਨਾ
Monday, Nov 11, 2024 - 05:19 PM (IST)
ਕਰਨਾਲ- ਆਏ ਦਿਨ ਵਿਆਹ-ਸ਼ਾਦੀਆਂ ਵਿਚ ਲੜਾਈ-ਝਗੜੇ ਅਤੇ ਗੋਲੀਆਂ ਚੱਲਣ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਜਿਸ ਕਾਰਨ ਜਾਨੀ ਨੁਕਸਾਨ ਹੋ ਰਹੇ ਹਨ ਅਤੇ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਹੀ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਹਰਿਆਣਾ ਦੇ ਜ਼ਿਲ੍ਹੇ ਕਰਨਾਲ ਦੇ ਸੈਕਟਰ-14 ਸਥਿਤ ਕ੍ਰਿਸ਼ਨਾ ਮੰਦਰ ਦੇ ਬਾਹਰ ਲਾੜੇ ਅਤੇ ਬਰਾਤੀਆਂ ਦੀਆਂ ਗੱਡੀਆਂ 'ਤੇ ਡੰਡਿਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੇ ਸਮੇਂ ਵਿਆਹ ਦੇ ਸਾਰੇ ਮਹਿਮਾਨ ਮੰਦਰ ਦੇ ਅੰਦਰ ਸਨ ਅਤੇ ਇਕ ਔਰਤ ਆਪਣੇ ਬੱਚੇ ਨਾਲ ਕਾਰ 'ਚ ਬੈਠੀ ਹੋਈ ਸੀ। ਹਮਲਾਵਰਾਂ ਨੇ ਲਾੜੇ ਦੀ ਕਾਰ ਅਤੇ ਹੋਰ ਕਾਰਾਂ ਦੇ ਸ਼ੀਸ਼ੇ ਤੋੜ ਦਿੱਤੇ। ਵਿਆਹ ਦੇ ਮਹਿਮਾਨ ਵੀ ਇਹ ਸਮਝ ਨਹੀਂ ਪਾ ਰਹੇ ਹਨ ਕਿ ਹਮਲਾਵਰ ਕੌਣ ਸਨ ਅਤੇ ਉਨ੍ਹਾਂ 'ਤੇ ਹਮਲਾ ਕਿਉਂ ਕੀਤਾ ਗਿਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚ ਗਈ।
ਇਹ ਵੀ ਪੜ੍ਹੋ- ਰਾਸ਼ਨ ਕਾਰਡ ਧਾਰਕਾਂ ਨੂੰ ਮਿਲੇਗਾ 450 ਰੁਪਏ 'ਚ LPG ਗੈਸ ਸਿਲੰਡਰ
ਹਾਂਸੀ ਰੋਡ ਤੋਂ ਆਈ ਸੀ ਬਰਾਤ
ਕਰਨਾਲ ਦੇ ਹਾਂਸੀ ਰੋਡ 'ਤੇ ਗਲੀ ਨੰਬਰ 10 ਤੋਂ ਬਰਾਤ ਕਰਨਾਲ ਦੇ ਕ੍ਰਿਸ਼ਨ ਮੰਦਰ ਪਹੁੰਚੀ। ਬਰਾਤ ਵਿਚ ਆਏ ਕਰਨ, ਵਿੱਕੀ ਅਤੇ ਹੋਰਨਾਂ ਨੇ ਦੱਸਿਆ ਕਿ ਜਦੋਂ ਬਰਾਤ ਕ੍ਰਿਸ਼ਨਾ ਮੰਦਰ ਦੇ ਬਾਹਰ ਪਹੁੰਚੀ ਤਾਂ ਕੁਝ ਮੁੰਡਿਆਂ ਦੀ ਆਪਸ 'ਚ ਲੜਾਈ ਹੋ ਗਈ। ਅਸੀਂ ਲੜਾਈ ਨੂੰ ਨਜ਼ਰਅੰਦਾਜ਼ ਕੀਤਾ ਅਤੇ ਆਪਣੀਆਂ ਗੱਡੀਆਂ ਮੰਦਰ ਦੇ ਬਾਹਰ ਪਾਰਕ ਕਰ ਕੇ ਵਿਆਹ 'ਚ ਸ਼ਾਮਲ ਹੋਣ ਲਈ ਚਲੇ ਗਏ। ਕੁਝ ਸਮੇਂ ਬਾਅਦ ਜਦੋਂ ਅਸੀਂ ਬਾਹਰ ਆਏ ਤਾਂ ਸਾਡੀਆਂ ਗੱਡੀਆਂ ਦੇ ਸ਼ੀਸ਼ੇ ਟੁੱਟੇ ਹੋਏ ਸਨ। ਇਕ ਔਰਤ ਆਪਣੇ ਬੱਚੇ ਨਾਲ ਕਾਰ 'ਚ ਬੈਠੀ ਸੀ। ਖੁਸ਼ਕਿਸਮਤੀ ਨਾਲ ਔਰਤ ਅਤੇ ਉਸ ਦੇ ਬੱਚੇ ਨੂੰ ਕੋਈ ਸੱਟ ਨਹੀਂ ਲੱਗੀ। ਔਰਤ ਬਹੁਤ ਜ਼ਿਆਦਾ ਡਰੀ ਹੋਈ ਸੀ। ਫ਼ਿਲਹਾਲ ਪੁਲਸ ਕਾਰਵਾਈ ਵਿਚ ਜੁੱਟੀ ਹੋਈ ਹੈ।
ਇਹ ਵੀ ਪੜ੍ਹੋ- ਨਾਜਾਇਜ਼ ਸਬੰਧਾਂ ਨੇ ਪੱਟਿਆ ਘਰ, ਪਹਿਲਾਂ ਪਿਲਾਈ ਸ਼ਰਾਬ ਫਿਰ ਜ਼ਿੰਦਾ ਸਾੜਿਆ ਪਤੀ