ਮਣੀਪੁਰ ''ਚ ਬਦਮਾਸ਼ਾਂ ਨੇ ਡਾਕਟਰ ਨੂੰ ਮਾਰੀ ਗੋਲੀ
Sunday, Nov 10, 2024 - 03:25 AM (IST)
ਇੰਫਾਲ — ਮਣੀਪੁਰ ਦੇ ਇੰਫਾਲ 'ਚ ਸ਼ਨੀਵਾਰ ਨੂੰ ਅਣਪਛਾਤੇ ਹਥਿਆਰਬੰਦ ਬਦਮਾਸ਼ਾਂ ਨੇ ਸੋਇਬਮ ਲੀਕਾਈ ਅਯਾਂਗਪੱਲੀ ਰੋਡ 'ਤੇ ਇਕ ਡਾਕਟਰ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਡਾਇਬੀਟੀਜ਼ ਹਸਪਤਾਲ ਅਤੇ ਖੋਜ ਕੇਂਦਰ ਦੇ ਮੈਨੇਜਿੰਗ ਡਾਇਰੈਕਟਰ ਡਾ: ਧਨਬੀਰ ਦੇ ਖੱਬੇ ਹੱਥ ਵਿੱਚ ਗੋਲੀ ਲੱਗੀ ਹੈ ਅਤੇ ਉਸ ਨੂੰ ਇਲਾਜ ਲਈ ਜਵਾਹਰ ਲਾਲ ਨਹਿਰੂ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਜੇ.ਐਨ.ਆਈ.ਐਮ.ਐਸ.) ਲਿਜਾਇਆ ਗਿਆ ਹੈ।
ਇਸ ਦੌਰਾਨ ਪੁਲਸ ਨੇ ਦੱਸਿਆ ਕਿ ਕਾਂਗਪੋਕਪੀ ਅਤੇ ਜੀਰੀਬਾਮ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਜਿਸ ਵਿੱਚ ਇੱਕ 5.56 ਐਮ.ਐਮ. ਦੀ ਇੰਸਾਸ ਰਾਈਫਲ ਬਿਨਾਂ ਮੈਗਜ਼ੀਨ, ਮੈਗਜ਼ੀਨ ਸਮੇਤ ਦੋ 22 ਦੇਸੀ ਪਿਸਤੌਲ, ਸਿੰਗਲ ਬੋਰ ਰਾਈਫਲ, ਇੱਕ .303 ਰਾਈਫਲ, ਹੈਂਡ ਗ੍ਰਨੇਡ ਅਤੇ ਐਸ.ਐਲ.ਆਰ. ਮੈਗਜ਼ੀਨ ਬਰਾਮਦ ਕੀਤਾ ਗਿਆ। ਪੁਲਸ ਨੇ ਦੱਸਿਆ ਕਿ ਰਾਸ਼ਟਰੀ ਰਾਜਮਾਰਗ-37 ਅਤੇ ਰਾਸ਼ਟਰੀ ਰਾਜਮਾਰਗ-2 'ਤੇ ਜ਼ਰੂਰੀ ਵਸਤਾਂ ਲੈ ਕੇ ਜਾਣ ਵਾਲੇ 120 ਅਤੇ 13 ਵਾਹਨਾਂ ਦੀ ਆਵਾਜਾਈ ਨੂੰ ਯਕੀਨੀ ਬਣਾਇਆ ਗਿਆ ਸੀ। 03 ਮਈ, 2023 ਤੋਂ ਕੁਕੀ ਅੱਤਵਾਦੀਆਂ ਦੁਆਰਾ ਮਨੀਪੁਰ ਦੇ ਰਾਸ਼ਟਰੀ ਰਾਜਮਾਰਗਾਂ ਨੂੰ ਬੰਦ ਕਰ ਦਿੱਤਾ ਗਿਆ ਸੀ।