ਬਦਮਾਸ਼ਾਂ ਨੇ 108 ਸਾਲਾ ਬਜ਼ੁਰਗ ਬੀਬੀ ਦੇ ਪੈਰ ਵੱਢ ਕੇ ਚਾਂਦੀ ਦੇ ਕੜੇ ਲੁੱਟੇ

10/10/2022 2:41:57 PM

ਜੈਪੁਰ (ਭਾਸ਼ਾ)- ਰਾਜਸਥਾਨ ਦੇ ਜੈਪੁਰ ਦੇ ਗਲਤਾ ਗੇਟ ਥਾਣਾ ਖੇਤਰ 'ਚ ਐਤਵਾਰ ਸਵੇਰੇ ਕੁਝ ਬਦਮਾਸ਼ਾਂ ਨੇ ਇਕ ਬਜ਼ੁਰਗ ਬੀਬੀ ਦੇ ਪੈਰ ਵੱਢ ਕੇ ਚਾਂਦੀ ਦੇ ਕੜੇ ਲੁੱਟ ਲਏ। ਥਾਣਾ ਅਧਿਕਾਰੀ ਮੁਕੇਸ਼ ਕੁਮਾਰ ਖਰੜੀਆ ਨੇ ਦੱਸਿਆ ਕਿ ਮੀਣਆ ਕਾਲੋਨੀ ਵਾਸੀ ਜਮੁਨਾ ਦੇਵੀ ਆਪਣੀ ਧੀ ਅਤੇ ਦੋਹਤੀ ਨਾਲ ਰਹਿੰਦੀ ਹੈ। ਐਤਵਾਰ ਸਵੇਰੇ ਅਣਪਛਾਤੇ ਬਦਮਾਸ਼ 108 ਸਾਲ ਦੀ ਬਜ਼ੁਰਗ ਬੀਬੀ ਦੇ ਪੈਰ ਵੱਢ ਕੇ ਚਾਂਦੀ ਦੇ ਕੜੇ ਲੁੱਟ ਕੇ ਲੈ ਗਏ।

ਇਹ ਵੀ ਪੜ੍ਹੋ : ਹਰਿਆਣਾ ਦੇ ਕੈਥਲ 'ਚ ਜੰਗਲ 'ਚੋਂ ਮਿਲੀ 7 ਸਾਲਾ ਬੱਚੀ ਦੀ ਅੱਧ ਸੜੀ ਲਾਸ਼

ਉਨ੍ਹਾ ਦੱਸਿਆ ਕਿ ਬਦਮਾਸ਼ ਬਜ਼ੁਰਗ ਬੀਬੀ ਨੂੰ ਘਸੀਟ ਕੇ ਘਰ ਦੇ ਬਾਹਰ ਬਾਥਰੂਮ 'ਚ ਲੈ ਕੇ ਆਏ, ਜਿੱਥੇ ਉਸ ਦੇ ਦੋਵੇਂ ਪੈਰਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢ ਕੇ ਚਾਂਦੀ ਦੇ ਕੜੇ ਕੱਢ ਲਏ। ਉਨ੍ਹਾਂ ਦੱਸਿਆ ਕਿ ਐੱਫ.ਐੱਸ.ਐੱਲ. ਟੀਮ ਦੀ ਮਦਦ ਨਾਲ ਸਬੂਤ ਜੁਟਾਏ ਜਾ ਰਹੇ ਹਨ। ਸੀ.ਸੀ.ਟੀ.ਵੀ. ਫੁਟੇਜ ਦੇ ਮਾਧਿਅਮ ਨਾਲ ਬਦਮਾਸ਼ਾਂ ਦੀ ਪਛਾਣ ਦੀ ਕੋਸ਼ਿਸ਼ ਕਰ ਕੇ ਤਲਾਸ਼ੀ ਲਈ ਜਾ ਰਹੀ ਹੈ। ਇਸ ਸੰਬੰਧ 'ਚ ਅਣਪਛਾਤੇ ਬਦਮਾਸ਼ਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਬਜ਼ੁਰਗ ਬੀਬੀ ਦਾ ਜੈਪੁਰ ਦੇ ਸਵਾਈ ਮਾਨਸਿੰਘ ਹਸਪਤਾਲ 'ਚ ਇਲਾਜ ਜਾਰੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News