ਸ਼ਰਮਨਾਕ! ਪਿਤਾ ਅਤੇ ਭਰਾ ਨੂੰ ਬੰਧਕ ਬਣਾ ਬਦਮਾਸ਼ਾਂ ਨੇ ਨਾਬਾਲਗ ਕੁੜੀ ਨਾਲ ਕੀਤਾ ਗੈਂਗਰੇਪ
Wednesday, Oct 20, 2021 - 10:33 AM (IST)
            
            ਭਰਤਪੁਰ- ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ’ਚ ਨਾਬਾਲਗ ਕੁੜੀ ਨਾਲ ਸਮੂਹਕ ਜਬਰ ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕੁਝ ਬਦਮਾਸ਼ਾਂ ਨੇ ਇਕ ਘਰ ਅੰਦਰ ਦਾਖ਼ਲ ਹੋ ਨਾਬਾਲਗ ਕੁੜੀ ਨੂੰ ਜ਼ਬਰੀ ਚੁੱਕ ਲਿਆ ਅਤੇ ਉਸ ਨਾਲ ਸਮੂਹਕ ਜਬਰ-ਜ਼ਿਨਾਹ ਕੀਤਾ। ਨਾਬਾਲਗ ਕੁੜੀ ਦੇ ਪਿਤਾ ਨੇ ਪੁਲਸ ਨੂੰ ਦੱਸਿਆ ਕਿ ਆਪਣੇ ਖੇਤਾਂ ’ਚ ਫ਼ਸਲ ਦੀ ਰਖਵਾਲੀ ਕਰਨ ਲਈ 17 ਅਕਤੂਬਰ ਨੂੰ ਉਹ ਆਪਣੀ ਨਾਬਾਲਗ ਧੀ ਅਤੇ ਪੁੱਤਰ ਨਾਲ ਖੇਤ ’ਚ ਬਣੇ ਮਕਾਨ ’ਚ ਸੁੱਤਾ ਹੋਇਆ ਸੀ। ਅੱਧੀ ਰਾਤ ਵੇਲੇ ਪਿੰਡ ਦੇ 5 ਬਦਮਾਸ਼ਾਂ ਨੇ ਮਕਾਨ ’ਤੇ ਹਮਲਾ ਕਰ ਦਿੱਤਾ। ਬਦਮਾਸ਼ਾਂ ਨੇ ਮੈਨੂੰ ਅਤੇ ਮੇਰੇ ਪੁੱਤਰ ਨੂੰ ਕਮਰੇ ’ਚ ਬੰਦ ਕਰ ਕੇ ਬਾਹਰੋਂ ਤਾਲਾ ਲਾ ਦਿੱਤਾ। ਬਦਮਾਸ਼ ਘਰ ’ਚ ਮੌਜੂਦ ਮੇਰੀ ਨਾਬਾਲਗ ਧੀ ਨੂੰ ਚੁੱਕ ਕੇ ਖੇਤਾਂ ’ਚ ਲੈ ਗਏ ਅਤੇ ਉਸ ਨਾਲ ਸਮੂਹਕ ਜਬਰ-ਜ਼ਿਨਾਹ ਕੀਤਾ। ਉਸ ਤੋਂ ਬਾਅਦ ਬਦਮਾਸ਼ਾਂ ਨੇ ਜਾਂਦੇ ਹੋਏ ਖੇਤਾਂ ’ਚ ਖੜ੍ਹੀ ਉਸ ਦੀ ਫ਼ਸਲ ਨੂੰ ਅੱਗ ਲਾ ਗਏ।
ਇਹ ਵੀ ਪੜ੍ਹੋ : ਝਾਰਖੰਡ : ਮੇਲਾ ਦੇਖ ਕੇ ਆ ਰਹੀਆਂ 2 ਨਾਬਾਲਗ ਭੈਣਾਂ ਨਾਲ 10 ਲੋਕਾਂ ਨੇ ਕੀਤਾ ਜਬਰ ਜ਼ਿਨਾਹ
ਪੁਲਸ ਅਨੁਸਾਰ ਜਬਰ ਜ਼ਿਨਾਹ ਪੀੜਤਾ ਸਿਹਤ ਕੇਂਦਰ ’ਚ ਦਾਖ਼ਲ ਹੈ। ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ ਹਮਲਾਵਰਾਂ ਵਿਰੁੱਧ ਸ਼ਿਕਾਇਤ ਦਰਜ ਕਰ ਲਈ ਗਈ ਹੈ। ਸ਼ਿਕਾਇਤ ਦਰਜ ਹੋਣ ਤੋਂ ਬਾਅਦ ਪੁਲਸ ਹਰ ਐਂਗਲ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ। ਨਾਲ ਹੀ ਦੋਸ਼ੀਆਂ ਦੀ ਭਾਲ ’ਚ ਜਗ੍ਹਾ-ਜਗ੍ਹਾ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਦੇ ਨਾਲ ਹੀ ਪੁਲਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਦੋਹਾਂ ਪੱਖਾਂ ਵਿਚਾਲੇ ਝਗੜੇ ਅਤੇ ਪੋਕਸੋ ਐਕਟ ਦੇ ਅਧੀਨ ਮਾਮਲਾ ਦਰਜ ਹੋ ਚੁੱਕਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
