ਬਦਮਾਸ਼ਾਂ ਨੇ ਘਰ ''ਚ ਦਾਖ਼ਲ ਹੋ ਕੇ ਕੀਤੀ ਫਾਇਰਿੰਗ, CCTV ''ਚ ਕੈਦ ਹੋਈ ਵਾਰਦਾਤ

Friday, Feb 28, 2025 - 12:25 PM (IST)

ਬਦਮਾਸ਼ਾਂ ਨੇ ਘਰ ''ਚ ਦਾਖ਼ਲ ਹੋ ਕੇ ਕੀਤੀ ਫਾਇਰਿੰਗ, CCTV ''ਚ ਕੈਦ ਹੋਈ ਵਾਰਦਾਤ

ਯਮੁਨਾਨਗਰ- ਹਰਿਆਣਾ ਦੇ ਯਮੁਨਾਨਗਰ 'ਚ ਬਦਮਾਸ਼ਾਂ ਨੇ ਇਕ ਘਰ ਅੰਦਰ ਦਾਖ਼ਲ ਹੋ ਕੇ ਫਾਇਰਿੰਗ ਕੀਤੀ, ਜਿਸ ਵਿਚ ਦੋ ਲੋਕ ਜ਼ਖ਼ਮੀ ਹੋ ਗਏ। ਇਹ ਘਟਨਾ CCTV ਕੈਮਰੇ ਵਿਚ ਕੈਦ ਹੋ ਗਈ। ਯਮੁਨਾਨਗਰ ਦੇ ਦੁਰਗਾ ਗਾਰਡਨ ਵਾਸੀ 28 ਸਾਲਾ ਅਮਿਤ ਉਰਫ਼ ਬਾਬੂ ਰਾਤ ਆਪਣੀ ਮਾਂ ਮੀਣਾ, ਭੈਣ ਅਤੇ ਪਿਤਾ ਅਨਿਲ ਨਾਲ ਘਰ ਵਿਚ ਸੀ, ਤਾਂ ਅਚਾਨਕ 4 ਬਦਮਾਸ਼ ਕਮਰੇ ਅੰਦਰ ਦਾਖ਼ਲ ਹੋ ਗਏ ਅਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਬਦਮਾਸ਼ਾਂ ਨੇ 4 ਰਾਊਂਡ ਫਾਇਰ ਕੀਤੇ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਹਮਲਾਵਰ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਮੁਖੀ ਕਈ ਟੀਮਾਂ ਨਾਲ ਮੌਕੇ 'ਤੇ ਪਹੁੰਚੇ।

ਮਾਂ-ਪੁੱਤ ਜ਼ਖ਼ਮੀ

ਦੱਸਿਆ ਜਾ ਰਿਹਾ ਹੈ ਕਿ ਇਕ ਗੋਲੀ ਅਮਿਤ ਦੀ ਗਰਦਨ ਨੂੰ ਛੂਹ ਕੇ ਨਿਕਲੀ ਅਤੇ ਇਕ ਬਾਂਹ ਵਿਚ ਲੱਗੀ। ਉਸ ਦੀ ਮਾਂ ਮੀਨਾ ਨੂੰ ਵੀ ਗੋਲੀ ਲੱਗੀ ਹੈ। ਜਦਕਿ ਪਿਤਾ ਨੂੰ ਗੋਲੀ ਛਰੱਰੇ ਲੱਗੇ ਹਨ। ਗੋਲੀ ਲੱਗਣ ਦੀ ਆਵਾਜ਼ ਸੁਣ ਕੇ ਕਾਲੋਨੀ ਵਿਚ ਲੋਕ ਘਰਾਂ ਵਿਚੋਂ ਬਾਹਰ ਨਿਕਲ ਆਏ। ਉਹ ਤੁਰੰਤ ਜ਼ਖ਼ਮੀਆਂ ਨੂੰ ਹਸਪਤਾਲ ਵਿਚ ਲੈ ਕੇ ਪਹੁੰਚੇ। ਜਿਸ ਤਰ੍ਹਾਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਉਸ ਤੋਂ ਪੁਰਾਣੀ ਰੰਜ਼ਿਸ਼ ਦਾ ਖ਼ਦਸ਼ਾ ਹੈ। ਕਿਉਂਕਿ ਅਮਿਤ 'ਤੇ ਪਹਿਲਾਂ ਹੀ ਝਗੜੇ ਦੇ ਮਾਮਲੇ ਦਰਜ ਹਨ, ਜੋ ਕੋਰਟ ਵਿਚ ਵਿਚਾਰ ਅਧੀਨ ਹਨ।

ਉੱਥੇ ਹੀ ਜ਼ਖਮੀ ਦੇ ਭਰਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੋਸ਼ੀਆਂ ਦੇ ਨਾਂ ਪੁਲਸ ਨੂੰ ਦੱਸੇ ਹਨ। ਉਹ ਚਾਰ ਲੋਕ ਸਨ, ਜਿਨ੍ਹਾਂ ਨੇ ਆਉਂਦੇ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। 4 ਗੋਲੀਆਂ ਚਲਾਈਆਂ ਗਈਆਂ ਅਤੇ ਉਹ ਮੌਕੇ ਤੋਂ ਫਰਾਰ ਹੋ ਗਏ। ਇਹ  ਵੀਡੀਓ ਪੁਲਸ ਨੇ ਕਬਜ਼ੇ ਵਿਚ ਲੈ ਕੇ ਦੋਸ਼ੀਆਂ ਦੀ ਪਛਾਣ ਅਤੇ ਤਲਾਸ਼ ਸ਼ੁਰੂ ਕਰ ਦਿੱਤੀ ਹੈ।


author

Tanu

Content Editor

Related News