ਸ਼ਰਾਰਤੀ ਅਨਸਰਾਂ ਨੇ ਸੁਲਤਾਨਪੁਰ ''ਚ ਕੀਤੀ ਘਟੀਆ ਹਰਕਤ, ਮਹਾਤਮਾ ਗਾਂਧੀ ਦੀ ਮੂਰਤੀ ਤੋੜੀ

Tuesday, Sep 17, 2024 - 09:03 PM (IST)

ਸੁਲਤਾਨਪੁਰ (ਯੂ.ਪੀ.) (ਭਾਸ਼ਾ) : ਸੁਲਤਾਨਪੁਰ ਜ਼ਿਲ੍ਹੇ ਦੇ ਮੋਤੀਗਰਪੁਰ ਥਾਣਾ ਖੇਤਰ ਦੇ ਇਕ ਪਿੰਡ ਨੇੜੇ ਕੁਝ ਸ਼ਰਾਰਤੀ ਅਨਸਰਾਂ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਤੋੜ ਦਿੱਤਾ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਮੋਤੀਗਰਪੁਰ ਥਾਣਾ ਇੰਚਾਰਜ ਇੰਸਪੈਕਟਰ (ਐੱਸ. ਐੱਚ. ਓ.) ਤਰੁਣ ਕੁਮਾਰ ਪਟੇਲ ਨੇ ਦੱਸਿਆ ਕਿ ਬਾਜ਼ਾਰ ਵਿਚੋਂ ਕੱਪੜਾ ਖਰੀਦ ਕੇ ਬੁੱਤ ਨੂੰ ਢੱਕ ਦਿੱਤਾ ਗਿਆ ਹੈ ਅਤੇ ਛੇਤੀ ਹੀ ਮੂਰਤੀ ਨੂੰ ਤੋੜਨ ਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਮੁਤਾਬਕ ਬੁੱਤ ਦੀ ਮੁਰੰਮਤ ਦਾ ਕੰਮ ਪ੍ਰਸ਼ਾਸਨ ਦੀਆਂ ਹਦਾਇਤਾਂ 'ਤੇ ਕੀਤਾ ਜਾਵੇਗਾ। 

ਇਹ ਵੀ ਪੜ੍ਹੋ : ਸੁਪਰੀਮ ਕੋਰਟ ਨੇ ਬੁਲਡੋਜ਼ਰ ਐਕਸ਼ਨ 'ਤੇ ਲਾਈ ਰੋਕ, ਜਮੀਅਤ ਦੀ ਪਟੀਸ਼ਨ 'ਤੇ 1 ਅਕਤੂਬਰ ਤੱਕ ਜਾਰੀ ਕੀਤਾ ਇਹ ਹੁਕਮ

ਮੋਤੀਗਰਪੁਰ ਦੇ ਅਮਰਜੀਤ ਪਾਂਡੇ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਸੋਮਵਾਰ ਰਾਤ ਨੂੰ ਕੁਝ ਸ਼ਰਾਰਤੀ ਅਨਸਰਾਂ ਨੇ ਗਾਂਧੀ ਜੀ ਦੀ ਮੂਰਤੀ ਤੋੜ ਦਿੱਤੀ, ਜਿਸ ਕਾਰਨ ਲੋਕਾਂ 'ਚ ਕਾਫ਼ੀ ਗੁੱਸਾ ਹੈ। ਪਾਂਡੇ ਨੇ ਮੁਲਜ਼ਮਾਂ ਨੂੰ ਤੁਰੰਤ ਜੇਲ੍ਹ ਭੇਜਣ ਦੀ ਮੰਗ ਕੀਤੀ ਹੈ। ਸਾਲ 1996 ਵਿਚ ਪਿੰਡ ਦੇ ਲੋਕਾਂ ਨੇ ਲਖਨਊ-ਬੱਲੀਆ ਹਾਈਵੇਅ ਦੇ ਨਾਲ ਲੱਗਦੇ ਪਿੰਡ ਛੇਦੁਵਾੜੀ ਨੇੜੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਮੂਰਤੀ ਸਥਾਪਤ ਕੀਤੀ ਸੀ। ਹਰ ਸਾਲ 2 ਅਕਤੂਬਰ ਨੂੰ ਬਲਾਕ ਪ੍ਰਧਾਨ ਅਤੇ ਸਥਾਨਕ ਲੋਕ ਨੁਮਾਇੰਦਿਆਂ ਦੇ ਨਾਲ ਪਿੰਡ ਵਾਸੀ ਗਾਂਧੀ ਜਯੰਤੀ ਮਨਾਉਂਦੇ ਹੋਏ ਮਹਾਤਮਾ ਗਾਂਧੀ ਦੇ ਬੁੱਤ 'ਤੇ ਹਾਰ ਪਾ ਕੇ ਉਨ੍ਹਾਂ ਦੀ ਕੁਰਬਾਨੀ ਅਤੇ ਬਲੀਦਾਨ ਨੂੰ ਯਾਦ ਕਰਦੇ ਹਨ। 

ਪਿੰਡ ਵਾਸੀਆਂ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਵੱਲੋਂ ਇਸ ਜਗ੍ਹਾ ਦੇ ਸੁੰਦਰੀਕਰਨ ਦਾ ਕੰਮ ਇਕ-ਦੋ ਦਿਨਾਂ ਵਿਚ ਸ਼ੁਰੂ ਹੋਣ ਵਾਲਾ ਸੀ, ਇਸੇ ਦੌਰਾਨ ਸੋਮਵਾਰ ਰਾਤ ਨੂੰ ਸ਼ਰਾਰਤੀ ਅਨਸਰਾਂ ਨੇ ਰਾਸ਼ਟਰਪਿਤਾ ਦੇ ਬੁੱਤ ਦੀ ਪੂਰੀ ਤਰ੍ਹਾਂ ਭੰਨਤੋੜ ਕਰ ​​ਦਿੱਤੀ। ਉਨ੍ਹਾਂ ਮੁਤਾਬਕ ਸਿਰ, ਹੱਥ ਅਤੇ ਬਾਪੂ ਦੀ ਲਾਠੀ ਨੂੰ ਤੋੜ ਦਿੱਤਾ ਗਿਆ ਹੈ। ਰਾਜਮਾਰਗ ਤੋਂ ਗੁਜ਼ਰ ਰਹੇ ਕੁਝ ਲੋਕਾਂ ਨੇ ਟੁੱਟੀ ਮੂਰਤੀ ਨੂੰ ਦੇਖ ਕੇ ਮਾਮਲੇ ਦੀ ਜਾਣਕਾਰੀ ਦਿੱਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Sandeep Kumar

Content Editor

Related News