ਨਾਬਾਲਗ ਨਾਲ ਜਿਨਸੀ ਸ਼ੋਸ਼ਣ ਮਾਮਲਾ : ਮੁਅੱਤਲ ਅਧਿਕਾਰੀ ਖਾਖਾ ਦੀ ਪਤਨੀ ਨੂੰ ਜ਼ਮਾਨਤ ਤੋਂ ਇਨਕਾਰ

Friday, Sep 06, 2024 - 01:55 PM (IST)

ਨਵੀਂ ਦਿੱਲੀ (ਭਾਸ਼ਾ)- ਦਿੱਲੀ ਹਾਈ ਕੋਰਟ ਨੇ ਨਾਬਾਲਗ ਕੁੜੀ ਨਾਲ ਕਈ ਵਾਰ ਜਬਰ ਜ਼ਿਨਾਹ ਕਰਨ ਅਤੇ ਉਸ ਨੂੰ ਗਰਭਵਤੀ ਕਰਨ ਦੇ ਦੋਸ਼ੀ ਦਿੱਲੀ ਸਰਕਾਰ ਦੇ ਮੁਅੱਤਲ ਅਧਿਕਾਰੀ ਪ੍ਰੋਮੋਦਯ ਖਾਖਾ ਦੀ ਪਤਨੀ ਨੂੰ ਸ਼ੁੱਕਰਵਾਰ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਜੱਜ ਦਿਨੇਸ਼ ਕੁਮਾਰ ਸ਼ਰਮਾ ਨੇ ਸੀਮਾ ਰਾਣੀ ਖਾਖਾ ਦੀ ਜ਼ਮਾਨਤ ਅਰਜ਼ੀ ਨੂੰ ਇਹ ਕਹਿ ਕੇ ਖਾਰਜ ਕਰ ਦਿੱਤਾ ਕਿ ਮਾਮਲਾ 2 ਪਰਿਵਾਰਾਂ ਵਿਚਾਲੇ ਭਰੋਸੇ ਦੇ ਹਨਨ ਨਾਲ ਜੁੜਿਆ ਹੈ ਅਤੇ ਇਸ ਪੜਾਅ 'ਚ ਗਵਾਹਾਂ ਨੂੰ ਪ੍ਰਭਾਵਿਤ ਕਰਨ ਦੇ ਖ਼ਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਪ੍ਰੋਮੋਦਯ ਖਾਖਾ 'ਤੇ ਨਵੰਬਰ 2022 ਅਤੇ ਜਨਵਰੀ 2021 ਦੌਰਾਨ ਇਕ ਨਾਬਾਲਗ ਕੁੜੀ ਨਾਲ ਕਈ ਵਾਰ ਜਬਰ ਜ਼ਿਨਾਹ ਕਰਨ ਦਾ ਦੋਸ਼ ਹੈ ਅਤੇ ਅਗਸਤ 2023 'ਚ ਗ੍ਰਿਫ਼ਤਾਰ ਕੀਤੇ ਜਾਣ ਦੇ ਬਾਅਦ ਤੋਂ ਉਹ ਨਿਆਇਕ ਹਿਰਾਸਤ 'ਚ ਹਨ। ਪੁਲਸ ਅਨੁਸਾਰ ਨਾਬਾਲਗ ਦੋਸ਼ੀ ਦੇ ਇਕ ਰਿਸ਼ਤੇਦਾਰ ਦੀ ਧੀ ਸੀ। ਅਧਿਕਾਰੀ ਦੀ ਪਤਨੀ ਸੀਮਾ ਰਾਣੀ ਵੀ ਮਾਮਲੇ 'ਚ ਦੋਸ਼ੀ ਹੈ। ਉਸ ਨੇ ਪੀੜਤਾ ਨੂੰ ਗਰਭਪਾਤ ਲਈ ਦਵਾਈਆਂ ਵੀ ਦਿੱਤੀਆਂ ਸਨ। ਮਹਿਲਾ ਨਿਆਇਕ ਹਿਰਾਸਤ 'ਚ ਹੈ। ਦਿੱਲੀ ਪੁਲਸ ਦੇ ਵਕੀਲ ਨੇ ਹਾਈ ਕੋਰਟ ਦੇ ਸਾਹਮਣੇ ਸੀਮਾ ਰਾਣੀ ਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ ਕੀਤਾ ਅਤੇ ਦਲੀਲ ਦਿੱਤੀ ਕਿ ਇਸ ਅਪਰਾਧ 'ਚ ਉਹ ਚੁੱਪ ਨਹੀਂ ਸੀ ਸਗੋਂ ਉਸ ਦੀ ਸਰਗਰਮ ਭੂਮਿਕਾ ਸੀ। ਪੀੜਤਾ ਦੇ ਇਕ ਬਿਆਨ 'ਚ ਮੈਜਿਸਟ੍ਰੇਟ ਦੇ ਸਾਹਮਣੇ ਬਿਆਨ ਦਰਜ ਕਰਵਾਉਣ ਤੋਂ ਬਾਅਦ ਜੋੜੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਸੰਬੰਧ 'ਚ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਅਤੇ ਭਾਰਤੀ ਦੰਡਾਵਲੀ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News