ਨਾਬਾਲਗ ਕੁੜੀ ਨਾਲ ਸਮੂਹਿਕ ਜਬਰ ਜ਼ਿਨਾਹ, 2 ਦੋਸ਼ੀ ਗ੍ਰਿਫ਼ਤਾਰ

Monday, Nov 25, 2024 - 02:48 PM (IST)

ਨਾਬਾਲਗ ਕੁੜੀ ਨਾਲ ਸਮੂਹਿਕ ਜਬਰ ਜ਼ਿਨਾਹ, 2 ਦੋਸ਼ੀ ਗ੍ਰਿਫ਼ਤਾਰ

ਰਾਏਸੇਨ (ਵਾਰਤਾ)- ਮੱਧ ਪ੍ਰਦੇਸ਼ ਦੇ ਰਾਏਸੇਨ ਜ਼ਿਲ੍ਹੇ ਦੇ ਸਿਲਵਾਨੀ ਥਾਣਾ ਖੇਤਰ 'ਚ ਇਕ ਨਾਬਾਲਗ ਕੁੜੀ ਨਾਲ ਸਮੂਹਿਕ ਜਬਰ ਜ਼ਿਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਇਕ ਹੋਰ ਦੀ ਭਾਲ ਜਾਰੀ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਨੂੰ ਸਿਲਵਾਨੀ ਥਾਣਾ ਖੇਤਰ ਦੇ ਜੰਗਲ 'ਚ ਵਾਪਰੀ ਅਤੇ ਕੁੜੀ ਆਪਣੇ ਨੌਜਵਾਨ ਦੋਸਤ ਨਾਲ ਮੋਟਰਸਾਈਕਲ 'ਤੇ ਕਿਤੋਂ ਵਾਪਸ ਆ ਰਹੀ ਸੀ। ਇਸ ਦੌਰਾਨ ਦੋਹਾਂ ਨੇ ਮੋਟਰਸਾਈਕਲ ਨੂੰ ਰਸਤੇ 'ਚ ਰੋਕ ਲਿਆ ਅਤੇ ਸੜਕ ਕਿਨਾਰੇ ਜੰਗਲ 'ਚ ਜਾ ਕੇ ਰੁਕ ਗਏ।

ਇਸ ਦੌਰਾਨ ਤਿੰਨ ਮੁੰਡੇ ਆਏ ਅਤੇ ਉਨ੍ਹਾਂ ਨੇ ਕੁੜੀ ਨਾਲ ਮੌਜੂਦ ਮੁੰਡੇ ਨਾਲ ਕੁੱਟਮਾਰ ਕੀਤੀ ਅਤੇ ਗੱਡੀ ਦੀ ਚਾਬੀ ਵੀ ਖੋਹ ਲਈ। ਇਸ ਦੌਰਾਨ ਦੋਸ਼ੀਆਂ ਨੇ ਕੁੜੀ ਨਾਲ ਜਬਰ ਜ਼ਿਨਾਹ ਅਤੇ ਤਿੰਨੋਂ ਦੌੜ ਗਏ। ਕੁਝ ਦੇਰ ਬਾਅਦ ਸੜਕ ਤੋਂ ਲੰਘ ਰਹੇ ਲੋਕਾਂ ਨੂੰ ਇਸ ਦੀ ਘਟਨਾ ਦੀ ਜਾਣਕਾਰੀ ਮਿਲੀ ਅਤੇ ਮਾਮਲਾ ਪੁਲਸ ਤੱਕ ਪਹੁੰਚਿਆ। ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਬਰ ਜ਼ਿਨਾਹ ਅਤੇ ਇਸ ਨਾਲ ਜੁੜੀਆਂ ਅਪਰਾਧਕ ਧਾਰਾਵਾਂ 'ਚ ਸ਼ਿਕਾਇਤ ਦਰਜ ਕਰ ਕੇ 2 ਦੋਸ਼ੀਆਂ ਸ਼ਿਵਨਾਰਾਇਣ ਅਤੇ ਸੰਜੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਕ ਹੋਰ ਦੋਸ਼ਈ ਅਕੈਸ਼ ਅਹਿਰਵਾਰ ਫਰਾਰ ਹੈ। ਰਾਏਸੇਨ ਜ਼ਿਲ੍ਹੇ ਦੇ ਸਿਲਵਾਨੀ ਤੋਂ ਲਗਭਗ 15 ਕਿਲੋਮੀਟਰ ਦੂਰ ਹੋਈ ਇਸ ਘਟਨਾ ਦੇ ਸਿਲਸਿਲੇ 'ਚ ਪੁਲਸ ਦੋਸ਼ੀਆਂ ਤੋਂ ਪੁੱਛ-ਗਿੱਛ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News