ਪ੍ਰੇਮ ਸਬੰਧਾਂ ਦਾ ਮਾਮਲਾ : ਨਾਬਾਲਗ ਮੁੰਡੇ ਨੇ ਲਿਆ ਫਾਹਾ, ਖ਼ਬਰ ਸੁਣਦਿਆਂ ਕੁੜੀ ਨੇ ਵੀ ਪੀ ਲਿਆ ਜ਼ਹਿਰ

Monday, Jul 15, 2024 - 02:30 AM (IST)

ਪ੍ਰੇਮ ਸਬੰਧਾਂ ਦਾ ਮਾਮਲਾ : ਨਾਬਾਲਗ ਮੁੰਡੇ ਨੇ ਲਿਆ ਫਾਹਾ, ਖ਼ਬਰ ਸੁਣਦਿਆਂ ਕੁੜੀ ਨੇ ਵੀ ਪੀ ਲਿਆ ਜ਼ਹਿਰ

ਨੈਸ਼ਨਲ ਡੈਸਕ : ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲ੍ਹੇ ਵਿਚ ਨਾਬਾਲਗ ਮੁੰਡੇ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਹ ਖ਼ਬਰ ਸੁਣਦਿਆਂ ਹੀ 14 ਸਾਲ ਦੀ ਨਾਬਾਲਗ ਕੁੜੀ ਨੇ ਵੀ ਜ਼ਹਿਰ ਪੀ ਲਿਆ। ਨਾਬਾਲਗ ਮੁੰਡੇ ਦੀ ਮੌਤ ਹੋ ਗਈ, ਜਦਕਿ ਕੁੜੀ ਨੂੰ ਸਿਮਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮਾਮਲਾ ਪ੍ਰੇਮ ਸਬੰਧਾਂ ਦਾ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਸ ਜਾਂਚ 'ਚ ਲੱਗੀ ਹੋਈ ਹੈ।

ਇਹ ਵੀ ਪੜ੍ਹੋ : ਆਤਿਸ਼ੀ ਨੇ ਕੇਜਰੀਵਾਲ ਦੀ ਸਿਹਤ ਨੂੰ ਦੱਸਿਆ ਖ਼ਤਰਾ, ਕਿਹਾ- 'ਵਜ਼ਨ 8.5 KG ਘਟਿਆ, ਸ਼ੂਗਰ ਲੇਵਲ ਵੀ ਹੇਠਾਂ ਡਿੱਗਿਆ

ਬਿਲਾਸਪੁਰ ਦੇ ਪਚਪੇੜੀ ਥਾਣਾ ਖੇਤਰ ਦੇ ਪਿੰਡ 'ਚ ਐਤਵਾਰ ਸਵੇਰੇ 5 ਵਜੇ ਇਕ ਨਾਬਾਲਗ ਮੁੰਡੇ ਨੇ ਸਾੜ੍ਹੀ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪਰਿਵਾਰ ਵਾਲਿਆਂ ਨੂੰ ਜਿਵੇਂ ਹੀ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪਰ ਇਸੇ ਦੌਰਾਨ ਪਿੰਡ ਦੇ ਹੀ ਇਕ ਹੋਰ ਇਲਾਕੇ ਵਿਚ ਰਹਿਣ ਵਾਲੀ ਇਕ ਨਾਬਾਲਗ ਕੁੜੀ ਨੇ ਵੀ ਕੀਟਨਾਸ਼ਕ ਜ਼ਹਿਰ ਪੀ ਲਿਆ। ਜਾਣਕਾਰੀ ਮੁਤਾਬਕ ਸ਼ਨੀਵਾਰ ਰਾਤ ਪੁਲਸ ਨੇ ਮ੍ਰਿਤਕ ਨਾਬਾਲਗ ਨੌਜਵਾਨ, ਉਸ ਦੇ ਇਕ ਦੋਸਤ ਅਤੇ ਇਕ ਨਾਬਾਲਗ ਕੁੜੀ ਨੂੰ ਰਾਏਪੁਰ ਤੋਂ ਬਰਾਮਦ ਕੀਤਾ ਸੀ। ਤਿੰਨੋਂ ਬਾਈਕ 'ਤੇ ਰਾਏਪੁਰ ਗਏ ਸਨ, ਜਿੱਥੇ ਟ੍ਰੈਫਿਕ ਪੁਲਸ ਨੇ ਉਨ੍ਹਾਂ ਨੂੰ ਫੜ ਕੇ ਗੱਡੀ ਦੇ ਕਾਗਜ਼ਾਤ ਮੰਗੇ ਪਰ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ।

ਨਾਬਾਲਗ ਕੁੜੀ ਦੇ ਲੜਕਿਆਂ ਦੇ ਨਾਲ ਹੋਣ ਦੇ ਸ਼ੱਕ ਦੇ ਆਧਾਰ 'ਤੇ ਰਾਏਪੁਰ ਪੁਲਸ ਨੇ ਪਚਪੇੜੀ ਪੁਲਸ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਪਚਪੇੜੀ ਪੁਲਸ ਪਰਿਵਾਰਕ ਮੈਂਬਰਾਂ ਨਾਲ ਰਾਏਪੁਰ ਗਈ ਅਤੇ ਦੇਰ ਰਾਤ ਉਨ੍ਹਾਂ ਨੂੰ ਨਾਲ ਲੈ ਕੇ ਪਰਤ ਗਈ। ਲੋੜੀਂਦੀ ਪੁੱਛਗਿੱਛ ਤੋਂ ਬਾਅਦ ਤਿੰਨਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਦੇ ਹਵਾਲੇ ਕਰ ਦਿੱਤਾ ਗਿਆ। ਐਤਵਾਰ ਸਵੇਰੇ ਇਕ ਨਾਬਾਲਗ ਨੌਜਵਾਨ ਨੇ ਆਪਣੇ ਘਰ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ, ਜਦਕਿ ਇਸ ਦੀ ਸੂਚਨਾ ਮਿਲਦੇ ਹੀ ਨਾਬਾਲਗ ਕੁੜੀ ਨੇ ਜ਼ਹਿਰ ਪੀ ਲਿਆ। ਕੁੜੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਸ ਦਾ ਇਲਾਜ ਜਾਰੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

DILSHER

Content Editor

Related News