ਦੁਨੀਆ ''ਚ ਕੋਵਿਡ-19 ਦੀ ਸਥਿਤੀ ਚਿੰਤਾਜਨਕ, ਅਸੀਂ ਢਿੱਲ ਨਹੀਂ ਵਰਤ ਸਕਦੇ : ਸਿਹਤ ਮੰਤਰਾਲਾ

Tuesday, Jan 12, 2021 - 06:11 PM (IST)

ਨਵੀਂ ਦਿੱਲੀ- ਸਿਹਤ ਮੰਤਰਾਲਾ ਨੇ ਕਿਹਾ ਕਿ ਦੁਨੀਆ 'ਚ ਕੋਵਿਡ-19 ਦੀ ਸਥਿਤੀ ਚਿੰਤਾਜਨਕ ਹੈ। ਭਾਰਤ 'ਚ ਇਨਫੈਕਸ਼ਨ ਦੇ ਰੋਜ਼ਾਨਾ ਦੇ ਮਾਮਲੇ ਘੱਟ ਰਹੇ ਹਨ ਪਰ ਅਸੀਂ ਢਿੱਲ ਨਹੀਂ ਵਰਤ ਸਕਦੇ। ਕੋਵਿਡ-19 ਦੇ ਕਰੀਬ 43.96 ਫੀਸਦੀ ਮਰੀਜ਼ ਸਿਹਤ ਕੇਂਦਰਾਂ 'ਚ ਹਨ ਅਤੇ 56.04 ਫੀਸਦੀ ਘਰ 'ਚ ਏਕਾਂਤਵਾਸ ਹਨ। ਮੰਤਰਾਲਾ ਵਲੋਂ ਕਿਹਾ ਗਿਆ ਹੈ ਕਿ ਸੀਰਮ ਇੰਸਟੀਚਿਊਟ ਆਫ਼ ਇੰਡੀਆ ਤੋਂ ਕੋਵੀਸ਼ੀਲਡ ਟੀਕੇ ਦੀਆਂ 1.1 ਕਰੋੜ ਖੁਰਾਕਾਂ ਖਰੀਦੀਆਂ ਗਈਆਂ ਹਨ। ਹਰੇਕ ਖੁਰਾਕ 'ਤੇ 200 ਰੁਪਏ ਦੀ ਲਾਗਤ ਆਏ ਹਨ, ਇਸ 'ਚ ਟੈਕਸ ਸ਼ਾਮਲ ਨਹੀਂ ਹੈ।

ਇਹ ਵੀ ਪੜ੍ਹੋ : ਕੋਰੋਨਾ ਟੀਕਾਕਰਨ ਦੀ ਮਹਾ ਮੁਹਿੰਮ, ਦਿੱਲੀ ਮਗਰੋਂ ਗੁਜਰਾਤ ਪੁੱਜੀ ‘ਕੋਵੀਸ਼ੀਲਡ’ ਦੀ ਪਹਿਲੀ ਖੇਪ

ਮੰਤਰਾਲਾ ਨੇ ਕਿਹਾ ਕਿ ਭਾਰਤ ਬਾਇਓਟੇਕ ਤੋਂ ਕੋਵੈਕਸੀਨ ਦੀਆਂ 55 ਲੱਖ ਖੁਰਾਕਾਂ ਖਰੀਦੀਆਂ ਜਾ ਰਹੀਆਂ ਹਨ। ਸਰਕਾਰ ਵਲੋਂ ਕਿਹਾ ਗਿਆ ਹੈ ਕਿ ਕੋਵੈਕਸੀਨ ਦੀਆਂ 38.5 ਲੱਖ ਖੁਰਾਕਾਂ 'ਚੋਂ ਹਰੇਕ 'ਤੇ 295 ਰੁਪਏ (ਟੈਕਸ ਨੂੰ ਛੱਡ ਕੇ) ਲਾਗਤ ਆਏਗੀ। ਭਾਰਤ ਬਾਇਓਟੇਕ 16.5 ਲੱਖ ਖੁਰਾਕ ਮੁਫ਼ਤ ਮੁਹੱਈਆ ਕਰਵਾ ਰਹੀ ਹੈ, ਜਿਸ ਨਾਲ ਇਸ ਦੀ ਲਾਗਤ ਹਰੇਕ ਖੁਰਾਕ 'ਤੇ 206 ਰੁਪਏ ਆਏਗੀ। ਮੰਤਰਾਲਾ ਨੇ ਕਿਹਾ ਕਿ ਖੁਰਾਕ ਦੇਣ ਦੇ 14 ਦਿਨਾਂ ਬਾਅਦ ਇਸ ਦਾ ਅਸਰ ਦਿੱਸੇਗਾ। ਲੋਕਾਂ ਤੋਂ ਕੋਵਿਡ-19 ਦੇ ਸੰਬੰਧ 'ਚ ਉੱਚਿਤ ਰਵੱਈਏ ਦਾ ਪਾਲਣ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਰਾਸ਼ਟਰੀ, ਰਾਜ ਪੱਧਰੀ ਟੀਕਾ ਭੰਡਾਰਨ ਕੇਂਦਰ ਤੱਕ ਮੰਗਲਵਾਰ ਨੂੰ ਸ਼ਾਮ 4 ਵਜੇ ਤੱਕ ਕੋਵੀਸ਼ੀਲਡ ਦੀਆਂ 54 ਲੱਖ ਤੋਂ ਵੱਧ ਖੁਰਾਕਾਂ ਪਹੁੰਚਾਈਆਂ ਗਈਆਂ।

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor

Related News