ਮੋਦੀ ਨਾਲ ਮੁਲਾਕਾਤ ਤੋਂ ਪਹਿਲਾਂ ਮੰਤਰੀਆਂ ਨੂੰ ਵੀ ਕਰਾਉਣਾ ਪਵੇਗਾ ਕੋਵਿਡ ਟੈਸਟ

Thursday, Jun 12, 2025 - 12:06 AM (IST)

ਮੋਦੀ ਨਾਲ ਮੁਲਾਕਾਤ ਤੋਂ ਪਹਿਲਾਂ ਮੰਤਰੀਆਂ ਨੂੰ ਵੀ ਕਰਾਉਣਾ ਪਵੇਗਾ ਕੋਵਿਡ ਟੈਸਟ

ਨਵੀਂ ਦਿੱਲੀ- ਦੇਸ਼ ਭਰ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਪਹਿਲਾਂ ਮੰਤਰੀਆਂ ਲਈ ਆਰ. ਟੀ.-ਪੀ. ਸੀ. ਆਰ. (ਕੋਵਿਡ ਟੈਸਟ) ਲਾਜ਼ਮੀ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਇਹ ਫੈਸਲਾ ਸਾਵਧਾਨੀ ਅਤੇ ਸੁਰੱਖਿਆ ਦੇ ਤਹਿਤ ਲਿਆ ਗਿਆ ਹੈ ਤਾਂ ਜੋ ਕਿਸੇ ਵੀ ਸੰਭਾਵਿਤ ਇਨਫੈਕਸ਼ਨ ਤੋਂ ਬਚਿਆ ਜਾ ਸਕੇ।
ਕੱਲ ਸ਼ਾਮ ਪ੍ਰਧਾਨ ਮੰਤਰੀ ਮੋਦੀ ਨਾਲ ਉਨ੍ਹਾਂ ਦੇ ਸਰਕਾਰੀ ਨਿਵਾਸ, 7 ਲੋਕ ਕਲਿਆਣ ਮਾਰਗ ’ਤੇ ਵਿਦੇਸ਼ ਤੋਂ ਪਰਤੇ ਵਫਦ ਨੇ ਮੁਲਾਕਾਤ ਕੀਤੀ, ਇਸ ਲਈ ਵਫ਼ਦ ਦੇ ਮੈਂਬਰਾਂ ਲਈ ਵੀ ਕੋਵਿਡ-19 ਟੈਸਟ ਲਾਜ਼ਮੀ ਕਰ ਦਿੱਤਾ ਗਿਆ ਸੀ। ਇਹ ਕਦਮ ਸੁਰੱਖਿਆ ਪ੍ਰੋਟੋਕੋਲ ਦੇ ਹਿੱਸੇ ਵਜੋਂ ਚੁੱਕਿਆ ਗਿਆ ਸੀ।


author

Hardeep Kumar

Content Editor

Related News