ਜਲਦ ਲਾਂਚ ਹੋਣ ਜਾ ਰਿਹੈ iQOO ਦਾ ਸ਼ਾਨਦਾਰ ਫੋਨ !

Friday, Sep 04, 2026 - 01:41 PM (IST)

ਜਲਦ ਲਾਂਚ ਹੋਣ ਜਾ ਰਿਹੈ iQOO ਦਾ ਸ਼ਾਨਦਾਰ ਫੋਨ !

ਗੈਜੇਟ ਡੈਸਕ - iQOO 16 ਦੇ ਜਲਦੀ ਹੀ ਲਾਂਚ ਹੋਣ ਦੀ ਉਮੀਦ ਹੈ। ਇਹ ਵੀਵੋ ਸਬ-ਬ੍ਰਾਂਡ ਫੋਨ ਜਲਦੀ ਹੀ ਚੀਨ 'ਚ ਲਾਂਚ ਕੀਤਾ ਜਾਵੇਗਾ। ਫੋਨ ਦੇ ਕੈਮਰਾ ਮੋਡੀਊਲ 'ਚ ਇਕ ਵੱਡਾ ਅਪਗ੍ਰੇਡ ਹੋ ਸਕਦਾ ਹੈ। ਇਸ ਫੋਨ ਦਾ ਇਕ ਨਵਾਂ ਰੈਂਡਰ ਸਾਹਮਣੇ ਆਇਆ ਹੈ, ਜਿਸ 'ਚ ਪਿਛਲੇ ਪਾਸੇ ਇਕ ਤਿਕੋਣਾ ਕੈਮਰਾ ਡਿਜ਼ਾਈਨ ਦਿਖਾਇਆ ਗਿਆ ਹੈ। iQOO ਦਾ ਇਹ ਗੇਮਿੰਗ-ਕੇਂਦ੍ਰਿਤ ਫੋਨ ਦੋ ਰੰਗਾਂ ਦੇ ਵਿਕਲਪਾਂ 'ਚ ਪੇਸ਼ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਇਸ 'ਚ ਇਕ ਸ਼ਕਤੀਸ਼ਾਲੀ 8500mAh ਬੈਟਰੀ ਹੋ ਸਕਦੀ ਹੈ। ਇਹ ਪਿਛਲੇ ਸਾਲ ਲਾਂਚ ਕੀਤੇ ਗਏ iQOO 15 ਦਾ ਅਪਗ੍ਰੇਡ ਹੋਵੇਗਾ। ਚੀਨੀ ਕੰਪਨੀ ਨੇ ਹਾਲ ਹੀ 'ਚ ਭਾਰਤੀ ਬਾਜ਼ਾਰ 'ਚ iQOO Z11 5G ਫੋਨ ਲਾਂਚ ਕੀਤਾ ਹੈ। ਇਹ ਫੋਨ 7050mAh ਬੈਟਰੀ ਦੇ ਨਾਲ ਆਉਂਦਾ ਹੈ।

ਇਕ ਟਿਪਸਟਰ ਨੇ ਚੀਨੀ ਮਾਈਕ੍ਰੋਬਲੌਗਿੰਗ ਪਲੇਟਫਾਰਮ ਵੀਬੋ 'ਤੇ iQOO 16 ਦੀ ਇਕ ਤਸਵੀਰ ਸਾਂਝੀ ਕੀਤੀ, ਜਿਸ 'ਚ ਇਕ ਨਵੇਂ ਡਿਜ਼ਾਈਨ ਕੀਤੇ ਕੈਮਰਾ ਮੋਡੀਊਲ ਦਾ ਖੁਲਾਸਾ ਹੋਇਆ। ਇਸ ਸਮਾਰਟਫੋਨ ਦੇ ਪਿਛਲੇ ਪਾਸੇ ਤਿੰਨ ਕੈਮਰਾ ਸੈਂਸਰ ਦੇਖੇ ਜਾ ਸਕਦੇ ਹਨ। ਇਸ 'ਚ ਇਕ ਤਿਕੋਣੀ ਆਕਾਰ ਦਾ ਕੈਮਰਾ ਮੋਡੀਊਲ ਹੈ। ਕੈਮਰੇ ਦੇ ਆਲੇ-ਦੁਆਲੇ RGB ਲਾਈਟਿੰਗ ਦਿੱਤੀ ਜਾ ਸਕਦੀ ਹੈ। ਇਹ ਫੋਨ ਚੀਨ 'ਚ ਇਸ ਮਹੀਨੇ, ਸਤੰਬਰ 'ਚ ਲਾਂਚ ਹੋਣ ਦੀ ਉਮੀਦ ਹੈ। ਟਿਪਸਟਰ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ iQOO 16 ਦੇ ਫੀਚਰਜ਼ ਵੀ ਸਾਂਝੇ ਕੀਤੇ ਹਨ। iQOO ਦੇ ਇਸ ਗੇਮਿੰਗ ਫੋਨ 'ਚ 165Hz ਰਿਫਰੈਸ਼ ਰੇਟ ਦੇ ਸਮਰਥਨ ਦੇ ਨਾਲ 6.85-ਇੰਚ 2K OLED ਡਿਸਪਲੇਅ ਹੋਣ ਦੀ ਉਮੀਦ ਹੈ। ਇਸ iQOO ਫੋਨ 'ਚ ਸੈਮਸੰਗ OLED ਪੈਨਲ ਦੀ ਵਰਤੋਂ ਕੀਤੇ ਜਾਣ ਦੀ ਉਮੀਦ ਹੈ। ਇਹ ਸਮਾਰਟਫੋਨ Qualcomm ਦੇ ਅਗਲੇ ਫਲੈਗਸ਼ਿਪ ਚਿੱਪਸੈੱਟ, Snapdragon 8 Elite Extreme Gen 6 ਦੇ ਨਾਲ ਆ ਸਕਦਾ ਹੈ। ਫੋਨ ਵਿੱਚ 16GB RAM ਅਤੇ 1TB ਤੱਕ ਸਟੋਰੇਜ ਹੋ ਸਕਦੀ ਹੈ।

iQOO 16 ਦੇ ਪਿਛਲੇ ਪਾਸੇ ਟ੍ਰਿਪਲ ਕੈਮਰਾ ਸੈੱਟਅੱਪ ਹੋਣ ਦੀ ਉਮੀਦ ਹੈ। ਫੋਨ 'ਚ 50MP ਮੁੱਖ OIS ਕੈਮਰਾ ਹੋ ਸਕਦਾ ਹੈ। ਇਹ 50MP ਪੈਰੀਸਕੋਪ ਅਤੇ 50MP ਅਲਟਰਾ-ਵਾਈਡ ਕੈਮਰਾ ਨਾਲ ਲੈਸ ਹੋ ਸਕਦਾ ਹੈ। ਇਸ 'ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 50MP ਕੈਮਰਾ ਵੀ ਹੈ। ਇਹ ਫ਼ੋਨ IP68 ਅਤੇ IP69 ਰੇਟਿੰਗ ਵਾਲਾ ਹੋਵੇਗਾ, ਜੋ ਇਸਨੂੰ ਪਾਣੀ ਅਤੇ ਧੂੜ-ਰੋਧਕ ਬਣਾਉਂਦਾ ਹੈ। ਇਸ ਫੋਨ 'ਚ 3D ਸੋਨਿਕ ਇਨ-ਡਿਸਪਲੇ ਫਿੰਗਰਪ੍ਰਿੰਟ ਸੈਂਸਰ ਹੋ ਸਕਦਾ ਹੈ। ਇਹ ਇਕ ਸ਼ਕਤੀਸ਼ਾਲੀ 8,500mAh ਬੈਟਰੀ ਪੈਕ ਕਰੇਗਾ ਅਤੇ 100W ਵਾਇਰਡ ਅਤੇ 50W ਵਾਇਰਲੈੱਸ ਚਾਰਜਿੰਗ ਦਾ ਸਮਰਥਨ ਕਰੇਗਾ। ਇਹ ਐਂਡਰਾਇਡ 7 'ਤੇ ਆਧਾਰਿਤ OriginOS 17 ਦੇ ਨਾਲ ਆ ਸਕਦਾ ਹੈ।

 


author

Sunaina

Content Editor

Related News