ਦਿੱਲੀ ''ਚ ਲੋਕਾਂ ਨੇ ਰੋਕੀ ਮੰਤਰੀ ਸਤੇਂਦਰ ਜੈਨ ਦੀ ਕਾਰ

Sunday, Aug 11, 2019 - 03:01 PM (IST)

ਦਿੱਲੀ ''ਚ ਲੋਕਾਂ ਨੇ ਰੋਕੀ ਮੰਤਰੀ ਸਤੇਂਦਰ ਜੈਨ ਦੀ ਕਾਰ

ਨਵੀਂ ਦਿੱਲੀ—ਅੱਜ ਭਾਵ ਐਤਵਾਰ ਨੂੰ ਦਿੱਲੀ ਦੇ ਦੁਆਰਕਾ 'ਚ ਉਸ ਸਮੇਂ ਕਾਫੀ ਹੰਗਾਮਾ ਹੋਇਆ ਜਦੋਂ ਲੋਕਾਂ ਨੇ ਦਿੱਲੀ ਸਰਕਾਰ 'ਚ ਮੰਤਰੀ ਸਤੇਂਦਰ ਜੈਨ ਦੀ ਕਾਰ ਸੜਕ 'ਤੇ ਰੋਕ ਦਿੱਤੀ। ਗੁੱਸੇ 'ਚ ਆਏ ਲੋਕਾਂ ਨੇ ਨਾਅਰੇਬਾਜ਼ੀ ਵੀ ਕੀਤੀ। 

ਦੱਸ ਦੇਈਏ ਕਿ ਐਤਵਾਰ ਨੂੰ ਸਤੇਂਦਰ ਜੈਨ ਨੇ ਬਿਜਵਾਸਨ ਵਿਧਾਨ ਸਭਾ ਅਤੇ ਮਟਿਆਲ ਵਿਧਾਨ ਸਭਾ 'ਚ ਪੁਲਾਂ ਦਾ ਉਦਘਾਟਨ ਕਰਨ ਲਈ ਪਹੁੰਚਣਾ ਸੀ। ਇੱਥੇ ਲੋਕਾਂ ਨੇ ਵਿਕਾਸ ਕੰਮਾਂ ਨੂੰ ਨਜ਼ਰ ਅੰਦਾਜ਼ ਕਰਨ 'ਤੇ ਇਤਰਾਜ਼ ਜਤਾਇਆ ਹੈ। ਇਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਇਸ ਸਥਿਤੀ 'ਤੇ ਕੰਟਰੋਲ ਕੀਤਾ।


author

Iqbalkaur

Content Editor

Related News