ਝਾਰਖੰਡ:ਮੰਤਰੀ ਸਰਯੂ ਰਾਏ ਨੇ CM ਰਘੁਬਰ ਖਿਲਾਫ ਚੋਣ ਲੜਨ ਦਾ ਕੀਤਾ ਐਲਾਨ

11/17/2019 1:23:26 PM

ਰਾਂਚੀ—ਝਾਰਖੰਡ 'ਚ ਭਾਜਪਾ ਦੇ ਸਾਬਕਾ ਨੇਤਾ ਸਰਯੂ ਰਾਏ ਨੇ ਅੱਜ ਭਾਵ ਐਤਵਾਰ ਨੂੰ ਭਾਜਪਾ ਛੱਡ ਕੇ ਮੁੱਖ ਮੰਤਰੀ ਰਘੁਬਰ ਦਾਸ ਖਿਲਾਫ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਜਮਸ਼ੇਦਪੁਰ ਪੂਰਬੀ ਅਤੇ ਪੱਛਮੀ ਦੋਵਾਂ ਸੀਟਾਂ ਤੋਂ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਝਾਰਖੰਡ ਮੁਕਤੀ ਮੋਰਚੇ ਨੇ ਸਰਯੂ ਰਾਏ ਨੂੰ ਸਮਰਥਨ ਦੇਣ ਦੀ ਗੱਲ ਕੀਤੀ ਹੈ। ਸਰਯੂ ਰਾਏ ਦਾ ਕਹਿਣਾ ਹੈ ਕਿ ਜਿਸ ਨੇ ਉਨ੍ਹਾਂ ਦਾ ਟਿਕਟ ਕਟਵਾਇਆ ਹੈ। ਉਹ ਉਸ ਨੂੰ ਹੀ ਚੁਣੌਤੀ ਦੇਣਗੇ। ਦੱਸਣਯੋਗ ਹੈ ਕਿ ਝਾਰਖੰਡ 'ਚ 81 ਮੈਂਬਰੀ ਵਿਧਾਨ ਸਭਾ ਦੀਆਂ ਚੋਣਾਂ ਲਈ ਹੁਣ ਤੱਕ 4 ਲਿਸਟਾਂ 'ਚ 72 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਜ਼ਿਕਰਯੋਗ ਹੈ ਕਿ ਸਰਯੂ ਰਾਏ ਸੂਬੇ ਦੀ ਭਾਜਪਾ ਨੀਤ ਰਾਜਗ ਸਰਕਾਰ 'ਚ ਨਾਗਰਿਕ ਅਪੂਰਤੀ, ਖਾਧ ਅਤੇ ਉੁਪਭੋਗਤਾ ਮਾਮਲਿਆਂ ਦੇ ਮੰਤਰੀ ਹਨ।


Iqbalkaur

Edited By Iqbalkaur