ਕੈਬਨਿਟ ਮੰਤਰੀ ਪੰਤ ਨੇ ਪੇਸ਼ ਕੀਤੀ ਇਨਸਾਨੀਅਤ ਦੀ ਮਿਸਾਲ

Saturday, Jan 27, 2018 - 02:03 PM (IST)

ਕੈਬਨਿਟ ਮੰਤਰੀ ਪੰਤ ਨੇ ਪੇਸ਼ ਕੀਤੀ ਇਨਸਾਨੀਅਤ ਦੀ ਮਿਸਾਲ

ਹਰਿਦੁਆਰ— ਉਤਰਾਖੰਡ ਦੇ ਕੈਬਨਿਟ ਮੰਤਰੀ ਪ੍ਰਕਾਸ਼ ਪੰਤ ਨੇ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਹੈ। ਹਰਿਦੁਆਰ-ਨਜੀਬਾਬਾਦ ਰੋਡ 'ਤੇ ਲਾਲਢਾਂਗ ਕੋਲ ਹੋਏ ਹਾਦਸੇ 'ਚ ਨਾ ਸਿਰਫ ਉਨ੍ਹਾਂ ਨੇ ਆਪਣਾ ਕਾਫਲਾ ਰੁਕਵਾਇਆ ਸਗੋਂ ਗੰਭੀਰ ਜ਼ਖਮੀਆਂ ਨੂੰ ਲੈ ਕੇ ਜ਼ਿਲਾ ਹਸਪਤਾਲ ਤੱਕ ਪੁੱਜੇ।
ਜਾਣਕਾਰੀ ਅਨੁਸਾਰ ਪ੍ਰਕਾਸ਼ ਪੰਤ ਆਪਣੇ ਕਾਫਲੇ ਅਤੇ ਪ੍ਰੋਟੋਕਾਲ ਦੇ ਅਧੀਨ ਹਰਿਦੁਆਰ ਤੋਂ ਕਾਸ਼ੀਪੁਰ ਲਈ ਨਿਕਲੇ। ਜਿਵੇਂ ਹੀ ਉਨ੍ਹਾਂ ਦੀ ਕਾਰ ਹਰਿਦੁਆਰ-ਨਜੀਬਾਬਾਦ ਹਾਈਵੇਅ 'ਤੇ ਲਾਲਢਾਂਗ ਕੋਲ ਪੁੱਜੀ। ਉਨ੍ਹਾਂ ਦੇ ਅੱਗੇ ਚੱਲ ਰਹੀ ਇਕ ਕਾਰ ਦਾ ਜ਼ਬਰਦਸਤ ਐਕਸੀਡੈਂਟ ਹੋ ਗਿਆ। ਟੱਕਰ ਲੱਗਦੇ ਹੀ ਇਕ ਕਾਰ ਹੇਠਾਂ ਖੱਡ 'ਚ ਡਿੱਗ ਗਈ। 
ਕੈਬਨਿਟ ਮੰਤਰੀ ਨੇ ਤੁਰੰਤ ਆਪਣੀ ਕਾਰ ਰੁਕਵਾਈ ਅਤੇ ਲੋਕਾਂ ਨੂੰ ਇਕੱਠੇ ਕਰ ਕੇ ਜ਼ਖਮੀਆਂ ਨੂੰ ਖੁਦ ਕੱਢਣ ਲੱਗੇ। ਇਸ ਦੌਰਾਨ ਤੁਰੰਤ ਐਂਬੂਲੈਂਸ ਅਤੇ ਪੁਲਸ ਨੂੰ ਬੁਲਾਇਆ ਗਿਆ। ਜ਼ਿਕਰਯੋਗ ਹੈ ਕਿ ਜ਼ਖਮੀਆਂ ਨੂੰ ਜ਼ਿਲਾ ਹਸਪਤਾਲ ਲਿਜਾਇਆ ਗਿਆ, ਜਿੱਥੋਂ ਜ਼ਖਮੀਆਂ ਨੂੰ ਸਹਾਰਨਪੁਰ ਰੈਫਰ ਕਰ ਦਿੱਤਾ ਗਿਆ।


Related News