ਕੇਂਦਰੀ ਮੰਤਰੀ ਗਿਰੀਰਾਜ ਨੂੰ ਜਾਨੋਂ ਮਾਰਨ ਦੀ ਧਮਕੀ, ਪਾਕਿਸਤਾਨ ਦੇ ਨੰਬਰ ਤੋਂ ਆਇਆ ਸੀ ਫੋਨ

Saturday, Sep 28, 2024 - 12:56 AM (IST)

ਕੇਂਦਰੀ ਮੰਤਰੀ ਗਿਰੀਰਾਜ ਨੂੰ ਜਾਨੋਂ ਮਾਰਨ ਦੀ ਧਮਕੀ, ਪਾਕਿਸਤਾਨ ਦੇ ਨੰਬਰ ਤੋਂ ਆਇਆ ਸੀ ਫੋਨ

ਪਟਨਾ, (ਅਨਸ)– ਕੇਂਦਰੀ ਮੰਤਰੀ ਅਤੇ ਬਿਹਾਰ ਦੇ ਬੇਗੂਸਰਾਏ ਤੋਂ ਸੰਸਦ ਮੈਂਬਰ ਗਿਰੀਰਾਜ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਗਿਰੀਰਾਜ ਦੇ ਸੰਸਦ ਮੈਂਬਰ ਰਹੇ ਅਮਰਿੰਦਰ ਕੁਮਾਰ ਅਮਰ ਦੇ ਮੋਬਾਈਲ ’ਤੇ ਵ੍ਹਟਸਐਪ ਕਾਲ ਕਰ ਕੇ ਦਿੱਤੀ ਗਈ ਹੈ।

ਅਮਰਿੰਦਰ ਨੇ ਦੱਸਿਆ ਕਿ ਉਨ੍ਹਾਂ ਨੂੰ ਪਾਕਿਸਤਾਨ ਤੋਂ ਵ੍ਹਟਸਐਪ ਕਾਲ ਕੀਤੀ ਗਈ ਸੀ। ਫੋਨ ਕਰਨ ਵਾਲੇ ਨੇ ਧਮਕੀ ਦਿੱਤੀ। ਇਸ ਮਾਮਲੇ ਵਿਚ ਸ਼ਹਿਰ ਦੇ ਥਾਣੇ ਵਿਚ ਲਿਖਿਤ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ ਵਿਚ ਲਗੀ ਹੈ, ਜਿਸ ਨੰਬਰ ਤੋਂ ਕਾਲ ਕੀਤੀ ਗਈ ਸੀ, ਉਸ ਨੂੰ ਵੀ ਟ੍ਰੇਸ ਕੀਤਾ ਜਾ ਰਿਹਾ ਹੈ।


author

Rakesh

Content Editor

Related News