ਪਾਉਂਟਾ ਸਾਹਿਬ ’ਚ ਮਾਫ਼ੀਆ ਵੱਲੋਂ ਮਾਈਨਿੰਗ ਇੰਸਪੈਕਟਰ ਨੂੰ ਕੀਤਾ ਅਗਵਾ

Friday, May 13, 2022 - 10:39 AM (IST)

ਪਾਉਂਟਾ ਸਾਹਿਬ ’ਚ ਮਾਫ਼ੀਆ ਵੱਲੋਂ ਮਾਈਨਿੰਗ ਇੰਸਪੈਕਟਰ ਨੂੰ ਕੀਤਾ ਅਗਵਾ

ਪਾਉਂਟਾ ਸਾਹਿਬ- ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ 'ਚ ਪਾਉਂਟਾ ਸਾਹਿਬ ਦੇ ਮਾਨਪੁਰ ਦੇਵੜਾ ’ਚ ਬੁੱਧਵਾਰ ਦੇਰ ਰਾਤ ਮਾਈਨਿੰਗ ਮਾਫੀਆ ਨੇ ਗ਼ੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ ਕਾਰਵਾਈ ਕਰਨ ਗਏ ਮਾਈਨਿੰਗ ਇੰਸਪੈਕਟਰ ਸੰਜੀਵ ਕੁਮਾਰ ਨੂੰ ਅਗਵਾ ਕਰ ਲਿਆ ਗਿਆ। ਪੁਲਸ ਟੀਮ ਨੇ ਢਾਈ ਘੰਟੇ ਬਾਅਦ ਉਨ੍ਹਾਂ ਨੂੰ ਛੁਡਾਇਆ। 

ਇਹ ਵੀ ਪੜ੍ਹੋ : ਗੁਰਪਤਵੰਤ ਪਨੂੰ ਦੀ ਧਮਕੀ, ਜੈਰਾਮ ਠਾਕੁਰ ਦੇ ਵਿਦੇਸ਼ ਦੌਰੇ ਦੀ ਸੂਚਨਾ ਦੇਣ ਵਾਲੇ ਨੂੰ ਮਿਲੇਗਾ ਇਨਾਮ

ਇਸ ਦੌਰਾਨ ਮਾਈਨਿੰਗ ਮਾਫੀਆ ਨੇ ਪੁਲਸ ’ਤੇ ਵੀ ਹਮਲਾ ਕਰ ਦਿੱਤਾ ਜਿਸ ਵਿਚ ਇਕ ਜਵਾਨ ਜ਼ਖ਼ਮੀ ਹੋ ਗਿਆ। ਹਮਲਾਵਰ ਹਨੇਰੇ ਦਾ ਫਾਇਦਾ ਉਠਾ ਕੇ ਯਮੁਨਾ ਨਦੀ ਨੂੰ ਪਾਰ ਕਰਦੇ ਹੋਏ ਉੱਤਰਾਖੰਡ ਵੱਲ ਭੱਜ ਗਏ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 2 ਦਿਨ ਪਹਿਲਾਂ ਮਾਈਨਿੰਗ ਮਾਫੀਆ ਨੇ ਜੰਗਲਾਤ ਵਿਭਾਗ ਦੇ ਫੋਰੈਸਟ ਗਾਰਡ ’ਤੇ ਵੀ ਜਾਨਲੇਵਾ ਹਮਲਾ ਕੀਤਾ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News