ਦਿੱਲੀ ''ਚ ਘੱਟੋ-ਘੱਟ ਤਾਪਮਾਨ 10.8 ਡਿਗਰੀ ਸੈਲਸੀਅਸ, ਹਵਾ ਗੁਣਵੱਤਾ ''ਮੱਧਮ'' ਸ਼੍ਰੇਣੀ ''ਚ
Saturday, Feb 19, 2022 - 01:41 PM (IST)
ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਰਾਜਧਾਨੀ 'ਚ ਸ਼ਨੀਵਾਰ ਸਵੇਰੇ ਘੱਟੋ-ਘੱਟ ਤਾਪਮਾਨ 10.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਮੌਸਮ ਦਾ ਔਸਤ ਤਾਪਮਾਨ ਹੈ। ਭਾਰਤ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਨੇ ਇਹ ਜਾਣਕਾਰੀ ਦਿੱਤੀ। ਆਈ.ਐੱਮ.ਡੀ. ਨੇ ਦੱਸਿਆ ਕਿ ਸਵੇਰੇ ਸਾਢੇ 8 ਵਜੇ ਦ੍ਰਿਸ਼ਤਾ 90 ਫੀਸਦੀ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਦਿਨ ਦੌਰਾਨ ਤੇਜ਼ ਹਵਾਵਾਂ ਚੱਲਣ ਦਾ ਅਨੁਮਾਨ ਜਤਾਇਆ ਹੈ ਅਤੇ ਵਧ ਤੋਂ ਵਧ ਤਾਪਮਾਨ 28 ਡਿਗਰੀ ਸੈਲਸੀਅਸ ਦੇ ਨੇੜੇ-ਤੇੜੇ ਰਹਿਣ ਦੀ ਸੰਭਾਵਨਾ ਹੈ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦੱਸਿਆ ਕਿ ਦਿੱਲੀ ਦਾ ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.) 'ਚ ਸੁਧਾਰ ਆਇਆ ਅਤੇ ਉਹ ਸਵੇਰੇ 9 ਵਜੇ 'ਮੱਧਮ' ਸ਼੍ਰੇਣੀ (186) ਦਰਜ ਕੀਤਾ ਗਿਆ। ਗੁਆਂਢੀ ਫਰੀਦਾਬਾਦ 'ਚ ਏ.ਕਿਊ.ਆਈ. (218), ਗਾਜ਼ੀਆਬਾਦ 'ਚ (225), ਗੁਰੂਗ੍ਰਾਮ (200), ਨੋਇਡਾ (169) ਅਤੇ ਗ੍ਰੇਟਰ ਨੋਇਡਾ (167) 'ਚ ਵੀ ਏ.ਕਿਊ.ਆਈ. 'ਖ਼ਰਾਬ' ਸ਼੍ਰੇਣੀ 'ਚ ਦਰਜ ਕੀਤਾ ਗਿਆ। ਦੱਸਣਯੋਗ ਹੈ ਕਿ ਜ਼ੀਰੋ ਤੋਂ 50 ਦਰਮਿਆਨ ਏ.ਕਿਊ.ਆਈ. 'ਚੰਗਾ', 51 ਤੋਂ 100 ਦਰਮਿਆਨ 'ਸੰਤੋਸ਼ਜਨਕਨ, 101 ਤੋਂ 200 ਦਰਮਿਆਨ 'ਮੱਧਮ', 201 ਤੋਂ 300 ਦਰਮਿਆਨ 'ਖ਼ਰਾਬ', 301 ਤੋਂ 400 ਦਰਮਿਆਨ 'ਬਹੁਤ ਖ਼ਰਾਬ' ਅਤੇ 401 ਤੋਂ 500 ਦਰਮਿਆਨ ਏ.ਕਿਊ.ਆਈ. ਨੂੰ 'ਗੰਭੀਰ' ਮੰਨਿਆ ਜਾਂਦਾ ਹੈ।