ਮਿਨੀ ਟਰੱਕ ਹਾਦਸਾ, ਪੰਜ ਦੀ ਮੌਤ, 10 ਜ਼ਖਮੀ

06/10/2017 7:31:33 PM

ਪੰਨਾ (ਮੱਧ ਪ੍ਰਦੇਸ਼)— ਜ਼ਿਲਾ ਮੁੱਖ ਦਫਤਰ ਤੋਂ ਕਰੀਬ 100 ਕਿਲੋਮੀਟਰ ਦੀ ਦੂਰੀ 'ਤੇ ਬੀਰਮਪੁਰ ਪਿੰਡ ਦੇ ਨੇੜੇ ਮਿਨੀ ਟਰੱਕ ਦੇ ਪਲਟਣ ਕਾਰਨ ਇਸ 'ਚ ਸਵਾਰ ਪੰਜ ਲੋਕਾਂ ਦੀ ਮੌਤ ਹੋ ਗਈ ਤੇ ਹੋਰ 10 ਜ਼ਖਮੀ ਹੋ ਗਏ। 
ਪੰਨਾ ਦੇ ਪੁਲਸ ਅਧਿਕਾਰੀ ਰਿਆਜ਼ ਇਕਬਾਲ ਨੇ ਪੱਤਰਕਾਰਾਂ ਨੂੰ ਦੱਸਿਆ, ''ਰੇਪੁਰਾ ਪੁਲਸ ਥਾਣਾ ਖੇਤਰ 'ਚ ਪੈਂਦੇ ਬੀਰਮਪੁਰ ਦੇ ਕੋਲ ਮਿਨੀ ਟਰੱਕ ਦੇ ਪਲਟਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ, ਜਦਕਿ 10 ਹੋਰ ਜ਼ਖਮੀ ਹੋ ਗਏ।'' ਉਨ੍ਹਾਂ ਨੇ ਕਿਹਾ ਕਿ ਹਾਦਸੇ ਸਮੇਂ ਲੋਕ ਇਕ ਵਿਆਹ 'ਚ ਸ਼ਾਮਲ ਹੋ ਕੇ ਘਰ ਵਾਪਸ ਪਰਤ ਰਹੇ ਸਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ ਹੈ, ਜਿਥੇ ਤਿੰਨ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਾਦਸੇ ਦਾ ਸ਼ਿਕਾਰ ਹੋਏ ਸਾਰੇ ਲੋਕ ਮਿਊਜ਼ਿਕ ਬੈਂਡ ਦੇ ਲੋਕ ਸਨ। ਅਧਿਕਾਰੀ ਨੇ ਦੱਸਿਆ ਕਿ ਮਿਨੀ ਟਰੱਕ ਓਵਰਲੋਡ ਸੀ ਤੇ ਪੁਲਸ ਨੇ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਹਾਦਸੇ ਦੇ ਬਾਅਦ ਤੋਂ ਹੀ ਚਾਲਕ ਫਰਾਰ ਦੱਸਿਆ ਜਾ ਰਿਹਾ ਹੈ।


Related News