ਰੋਟੀ-ਜੂਸ ਤੋਂ ਬਾਅਦ ਹੁਣ ਦੁੱਧ ''ਚ ''ਥੁੱਕ'', CCTV ਫੁਟੇਜ ਸੋਸ਼ਲ ਮੀਡੀਆ ''ਤੇ ਵਾਇਰਲ
Wednesday, Oct 30, 2024 - 10:44 AM (IST)
ਮੁਰਾਦਾਬਾਦ : ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲ੍ਹੇ 'ਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਹ ਵਾਇਰਲ ਵੀਡੀਓ 26 ਅਕਤੂਬਰ 2024 ਰਾਤ 9:40 ਵਜੇ ਦਾ ਹੈ। ਵਾਇਰਲ ਵੀਡੀਓ 'ਚ ਇਕ ਵਿਅਕਤੀ ਮੋਟਰਸਾਈਕਲ 'ਤੇ ਲੱਗੇ ਦੁੱਧ ਦੇ ਵੱਡੇ ਢੋਲ 'ਚੋਂ ਦੁੱਧ ਕੱਢ ਕੇ ਭਾਂਡੇ 'ਚ ਮਾਪ ਰਿਹਾ ਹੈ। ਇਸ ਦੌਰਾਨ ਦੇਖਿਆ ਜਾ ਰਿਹਾ ਹੈ ਕਿ ਉਹ ਦੁੱਧ ਕੱਢਦੇ ਸਮੇਂ ਦੁੱਧ ਵਾਲੇ ਦੂਜੇ ਭਾਂਡੇ ਵਿਚ ਥੁੱਕ ਰਿਹਾ ਸੀ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਪੱਪੂ ਯਾਦਵ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਕਿਹਾ-'ਇੱਧਰ-ਉਧਰ ਕੀਤਾ ਤਾਂ...'
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਥੂਕ ਜਿਹਾਦ ਦੇ ਨਾਂ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਮੁਰਾਦਾਬਾਦ ਪੁਲਸ ਨੇ ਵੀ ਇਸ ਦਾ ਨੋਟਿਸ ਲਿਆ ਹੈ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮੁਰਾਦਾਬਾਦ ਦੇ ਪੁਲਸ ਸੁਪਰਡੈਂਟ ਨਗਰ ਕੁਮਾਰ ਰਣਵਿਜੇ ਸਿੰਘ ਨੇ ਦੱਸਿਆ ਕਿ ਵਾਇਰਲ ਵੀਡੀਓ ਮੁਰਾਦਾਬਾਦ ਥਾਣੇ ਦੇ ਕਟਘਰ ਕੋਤਵਾਲੀ ਖੇਤਰ ਦੇ ਦੇਵਪੁਰ ਪਿੰਡ ਦਾ ਹੈ। ਜਿੱਥੇ ਆਲਮ ਨਾਮ ਦਾ ਵਿਅਕਤੀ ਪ੍ਰਦੀਪ ਗੁਪਤਾ ਨਾਮ ਦੇ ਵਿਅਕਤੀ ਦੇ ਘਰ ਦੁੱਧ ਡਲਿਵਰੀ ਕਰਨ ਆਉਂਦਾ ਹੈ।
ਇਹ ਵੀ ਪੜ੍ਹੋ - ਵੱਡੀ ਵਾਰਦਾਤ: 100 ਰੁਪਏ ਕਾਰਨ ਲੈ ਲਈ ਦੋਸਤ ਦੀ ਜਾਨ, ਫੋਨ ਕਰ ਘਰ ਸੱਦਿਆ ਤੇ ਫਿਰ...
ਦੱਸਿਆ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਦਾ ਮਾਮਲਾ ਪੁਲਸ ਦੇ ਧਿਆਨ 'ਚ ਹੋਣ ਦੀ ਉਨ੍ਹਾਂ ਪੁਸ਼ਟੀ ਕੀਤੀ ਹੈ ਪਰ ਐੱਸਪੀ ਸਿਟੀ ਨੇ ਇਹ ਵੀ ਕਿਹਾ ਹੈ ਕਿ ਅਜੇ ਤੱਕ ਕਿਸੇ ਨੇ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ। ਜੇਕਰ ਕੋਈ ਸ਼ਿਕਾਇਤ ਦਰਜ ਕਰਵਾਉਂਦਾ ਹੈ ਤਾਂ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਦੋਸ਼ ਸਹੀ ਪਾਏ ਜਾਣ 'ਤੇ ਦੋਸ਼ੀ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ - ਅਯੁੱਧਿਆ ਦੀ ਦੀਵਾਲੀ ਇਸ ਸਾਲ ਹੋਵੇਗੀ ਬਹੁਤ ਖ਼ਾਸ, 28 ਲੱਖ ਵਿਸ਼ੇਸ਼ ਦੀਵਿਆਂ ਨਾਲ ਚਮਕੇਗਾ ਰਾਮਲੱਲਾ ਦਾ ਮੰਦਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8