ਫੌਜ ਦੇ ਜਵਾਨ ਨੇ ਪ੍ਰੇਮਿਕਾ ਦੇ ਪਿਤਾ ਨੂੰ ਮਾਰੀ ਗੋਲੀ

Sunday, May 26, 2019 - 02:27 AM (IST)

ਫੌਜ ਦੇ ਜਵਾਨ ਨੇ ਪ੍ਰੇਮਿਕਾ ਦੇ ਪਿਤਾ ਨੂੰ ਮਾਰੀ ਗੋਲੀ

ਦਾਵਣਗੋਰੇ, (ਯੂ. ਐੱਨ. ਆਈ.)— ਕਰਨਾਟਕ ਦੇ ਦਾਵਣਗੋਰੇ ਜ਼ਿਲੇ ਵਿਚ ਹੋਨਾਲੀ ਕਸਬੇ ਦੇ ਪਿੰਡ ਬੀਦਾਰਕੱਟੇ ਵਿਚ ਸ਼ਨੀਵਾਰ ਫੌਜ ਦੇ ਇਕ ਜਵਾਨ ਨੇ ਆਪਣੀ ਪ੍ਰੇਮਿਕਾ ਦੇ ਪਿਤਾ ਨੂੰ ਗੋਲੀ ਮਾਰ ਦਿੱਤੀ , ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਪੁਲਸ ਸੂਤਰਾਂ ਮੁਤਾਬਕ ਜਵਾਨ ਦੇਵਰਾਜ ਨੇ ਪ੍ਰੇਮਿਕਾ ਦੇ ਪਿਤਾ ਬੀ.ਐੱਮ. ਪ੍ਰਕਾਸ਼ ਨੂੰ ਉਦੋਂ ਗੋਲੀ ਮਾਰੀ, ਜਦੋਂ ਉਹ ਸੁੱਤਾ ਹੋਇਆ ਸੀ। ਪੁਲਸ ਨੇ ਦੇਵਰਾਜ ਨੂੰ ਗ੍ਰਿਫਤਾਰ ਕਰ ਲਿਆ ਹੈ।


author

KamalJeet Singh

Content Editor

Related News