ਸ਼੍ਰੀਨਗਰ ਹਵਾਈ ਅੱਡੇ ''ਤੇ ਜਵਾਨ ਦੇ ਬੈਗ ''ਚ ਮਿਲੀਆਂ ਗੋਲੀਆਂ, ਹਿਰਾਸਤ ''ਚ

Thursday, Jun 08, 2017 - 11:32 PM (IST)

ਸ਼੍ਰੀਨਗਰ - ਸ਼੍ਰੀਨਗਰ ਹਵਾਈ ਅੱਡੇ 'ਤੇ ਜਾਂਚ ਦੇ ਦੌਰਾਨ ਇਕ ਜਵਾਨ ਦੇ ਸਮਾਨ 'ਚੋਂ ਬੰਦੂਕ ਦੀਆਂ 2 ਗੋਲੀਆਂ ਮਿਲਣ ਤੋਂ ਬਾਅਦ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ। ਜਵਾਨ ਦੀ ਪਛਾਣ ਰਵਿੰਦਰ ਕੁਮਾਰ ਦੇ ਰੂਪ 'ਚ ਹੋਈ ਹੈ। ਉਹ ਉਤਰੀ ਕਸ਼ਮੀਰ ਦੇ ਬਾਰਾਮੁਲਾ ਜ਼ਿਲੇ ਸੋਪੋਰ 'ਚ ਤੈਨਾਤ ਫੌਜ ਦੀ 22 ਰਾਸ਼ਟਰੀ ਰਾਇਫਲਜ਼ ਬਟਾਲੀਅਨ 'ਚ ਸਿਪਾਹੀ ਹੈ। ਐਕਸ-ਰੇਅ ਜਾਂਚ ਦੇ ਦੌਰਾਨ ਜਵਾਨ ਦੇ ਸਮਾਨ 'ਚ ਏ. ਕੇ.-47 ਰਾਇਫਲ ਦੀਆਂ 2 ਗੋਲੀਆਂ ਮਿਲਣ ਤੋਂ ਬਾਅਦ ਹਵਾਈ ਅੱਡੇ 'ਤੇ ਪੁਲਸ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ। ਛੱਤੀਸਗੜ ਨਿਵਾਸੀ ਜਵਾਨ ਛੁੱਟੀਆਂ 'ਚ ਆਪਣੇ ਘਰ ਜਾ ਰਿਹਾ ਸੀ ਅਤੇ ਏਅਰ ਇੰਡੀਆ ਦੇ ਜਹਾਜ਼ 'ਚ ਉਡਾਣ ਭਰਨ ਵਾਲਾ ਸੀ। ਸੂਤਰਾਂ ਨੇ ਦੱਸਿਆ ਕਿ ਉਹ ਹਿਰਾਸਤ 'ਚ ਹੈ ਅਤੇ ਉਸ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।


Related News