ਪ੍ਰਵਾਸੀ ਮਜ਼ਦੂਰਾਂ ਦੀ ਰੋਜ਼ੀ-ਰੋਟੀ ਦੀ ਸਮੱਸਿਆ ਦਾ ਹੱਲ ਕਰਨਾ ਸਰਕਾਰ ਦਾ ਪਹਿਲਾ ਕਰਤੱਵ : ਮਾਇਆਵਤੀ

Friday, May 29, 2020 - 10:30 AM (IST)

ਪ੍ਰਵਾਸੀ ਮਜ਼ਦੂਰਾਂ ਦੀ ਰੋਜ਼ੀ-ਰੋਟੀ ਦੀ ਸਮੱਸਿਆ ਦਾ ਹੱਲ ਕਰਨਾ ਸਰਕਾਰ ਦਾ ਪਹਿਲਾ ਕਰਤੱਵ : ਮਾਇਆਵਤੀ

ਲਖਨਊ- ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉੱਤਰ ਪ੍ਰਦੇਸ਼ ਅਤੇ ਬਿਹਾਰ 'ਚ ਘਰ ਵਾਪਸੀ ਕਰ ਰਹੇ ਲੱਖਾਂ ਪ੍ਰਵਾਸੀ ਮਜ਼ਦੂਰਾਂ ਦੀ ਰੋਜ਼ੀ-ਰੋਟੀ ਦੀ ਸਮੱਸਿਆ ਦਾ ਹੱਲ ਕਰਨਾ ਕੇਂਦਰ ਅਤੇ ਸੂਬਾ ਸਰਕਾਰ ਦਾ ਪਹਿਲਾ ਕਰਤੱਵ ਹੈ। ਮਾਇਆਵਤੀ ਨੇ ਟਵੀਟ ਕੀਤਾ,''ਖਾਸ ਕਰ ਕੇ ਯੂ.ਪੀ. ਅਤੇ ਬਿਹਾਰ 'ਚ ਘਰ ਵਾਪਸੀ ਕਰ ਰਹੇ ਇਨ੍ਹਾਂ ਬੇਸਹਾਰਾ ਲੱਖਾਂ ਪ੍ਰਵਾਸੀ ਮਜ਼ਦੂਰਾਂ ਦੀ ਰੋਜ਼ੀ-ਰੋਟੀ ਦੀ ਸਮੱਸਿਆ ਦਾ ਹੱਲ ਕਰਨਾ ਕੇਂਦਰ ਅਤੇ ਸੂਬਾ ਸਰਕਾਰਾਂ ਦਾ ਹੁਣ ਪਹਿਲਾ ਕਰਤੱਵ ਬਣਦਾ ਹੈ।'' ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੇ ਘਰ ਦੇ ਨੇੜੇ-ਤੇੜੇ ਸਥਾਈ ਰੋਜ਼ਗਾਰ ਉਪਲੱਬਧ ਕਰਵਾਉਣਾ ਹੀ ਸਰਕਾਰ ਦੀ ਨੀਅਤ, ਨੀਤੀ ਅਤੇ ਮਾਣ ਦੀ ਅਸਲੀ ਪ੍ਰੀਖਿਆ ਹੈ।

PunjabKesariਮਾਇਆਵਤੀ ਨੇ ਇਕ ਹੋਰ ਟਵੀਟ 'ਚ ਕਿਹਾ ਕਿ ਕੇਂਦਰ ਨੇ ਦੇਰ ਨਾਲ ਹੀ ਸਹੀ 20 ਲੱਖ ਕਰੋੜ ਦਾ ਜੋ ਆਰਥਿਕ ਪੈਕੇਜ ਐਲਾਨ ਕੀਤਾ ਹੈ, ਉਸ ਦੇ ਵੀ ਜਨਹਿੱਤ 'ਚ ਉੱਚਿਤ ਵਰਤੋਂ ਦੀ ਪ੍ਰੀਖਿਆ ਅਸਲ 'ਚ ਹੁਣ ਇੱਥੇ ਹੋਣੀ ਹੈ। ਉਨ੍ਹਾਂ ਨੇ ਕਿਹਾ ਕਿ ਆਮ ਜਨਤਾ ਆਪਣੀ ਇਸ ਬਦਹਾਲੀ ਲਈ ਸਰਕਾਰਾਂ ਦੀ ਅਣਦੇਖੀ ਨੂੰ ਅੱਗੇ ਸ਼ਾਇਦ ਹੀ ਭੁਲਾ ਸਕੇ। ਉਨ੍ਹਾਂ ਨੂੰ ਜਿਉਣ ਲਈ ਨਿਆਂ ਚਾਹੀਦਾ। ਬਸਪਾ ਸੁਪਰੀਮੋ ਨੇ ਕਿਹਾ ਕਿ ਦੇਸ਼ 'ਚ ਪਿਛਲੇ 66 ਦਿਨਾਂ ਤੋਂ ਤਾਲਾਬੰਦੀ ਹੋਣ ਕਾਰਨ ਹਰ ਤਰ੍ਹਾਂ ਦੀ ਅਣਦੇਖੀ ਨਾਲ ਪੀੜਤ ਕਿਸੇ ਤਰ੍ਹਾਂ ਘਰ ਆਉਣ ਵਾਲੇ ਲੱਖਾਂ ਪ੍ਰਵਾਸੀ ਮਜ਼ਦੂਰਾਂ ਲਈ ਕੋਰਟ ਨੂੰ ਕਹਿਣਾ ਪਿਆ ਕਿ ਰੇਲ ਅਤੇ ਬੱਸ ਤੋਂ ਉਨ੍ਹਾਂ ਨੂੰ ਮੁਫਤ ਘਰ ਭੇਜਣ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਦੀ ਹੈ। ਬਸਪਾ ਦੀ ਇਸ ਮੰਗ ਦੀ ਸਰਕਾਰ ਅਣਦੇਖੀ ਕਰਦੀ ਰਹੀ ਹੈ।


author

DIsha

Content Editor

Related News