ਭਾਰਤ-ਪਾਕਿ ਤਣਾਅ ਦੌਰਾਨ ਇਸ ਪਿੰਡ 'ਚ ਮਿਲੀ ਗੁਪਤ ਸੁਰੰਗ, ਲੋਕਾਂ 'ਚ ਦਹਿਸ਼ਤ ਦਾ ਮਾਹੌਲ

Saturday, May 10, 2025 - 02:46 PM (IST)

ਭਾਰਤ-ਪਾਕਿ ਤਣਾਅ ਦੌਰਾਨ ਇਸ ਪਿੰਡ 'ਚ ਮਿਲੀ ਗੁਪਤ ਸੁਰੰਗ, ਲੋਕਾਂ 'ਚ ਦਹਿਸ਼ਤ ਦਾ ਮਾਹੌਲ

ਬੁਰਹਾਨਪੁਰ (ਰਾਜੂ ਸਿੰਘ):  ਭਾਰਤ-ਪਾਕਿ ਤਣਾਅ ਦੌਰਾਨ ਭਾਰਤ ਦੇ ਇਕ ਪਿੰਡ 'ਚ ਘਰ ਦੀ ਖੁਦਾਈ ਦੌਰਾਨ ਇਕ ਗੁਪਤ ਸੁਰੰਗ ਮਿਲੀ, ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਜ਼ਿਲ੍ਹੇ ਦੀ ਨੇਪਾਨਗਰ ਤਹਿਸੀਲ ਦੇ ਪਿੰਡ ਬੋਰੀ 'ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਜਿਲਾਨੀ ਪਰਿਵਾਰ ਵੱਲੋਂ ਘਰ ਦੀ ਉਸਾਰੀ ਲਈ ਕੀਤੀ ਜਾ ਰਹੀ ਖੁਦਾਈ ਦੌਰਾਨ ਇੱਕ ਗੁਪਤ ਰਸਤਾ (ਸੁਰੰਗ) ਲੱਭਿਆ ਗਿਆ। ਇਹ ਖ਼ਬਰ ਅਚਾਨਕ ਪਿੰਡ ਵਿੱਚ ਫੈਲ ਗਈ ਅਤੇ ਸਥਾਨਕ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਹੋ ਗਿਆ ਅਤੇ ਮੌਕੇ 'ਤੇ ਵੱਡੀ ਭੀੜ ਇਕੱਠੀ ਹੋ ਗਈ।

ਇਹ ਵੀ ਪੜ੍ਹੋ...ਹੁਣ ਸੜਕ 'ਤੇ ਗੱਡੀ ਪਾਰਕ ਕਰਨ ਦੇ ਦੇਣੇ ਪੈਣਗੇ ਪੈਸੇ, ਸੂਬੇ ਦੇ ਇਨ੍ਹਾਂ ਵੱਡੇ ਸ਼ਹਿਰਾਂ 'ਤੇ ਨਿਯਮ ਲਾਗੂ

ਸਥਾਨਕ ਸੂਤਰਾਂ ਅਨੁਸਾਰ ਇਹ ਗੁਪਤ ਰਸਤਾ ਮੁਗਲ ਕਾਲ ਦਾ ਦੱਸਿਆ ਜਾਂਦਾ ਹੈਤੇ ਸੰਭਵ ਤੌਰ 'ਤੇ ਅਸੀਰਗੜ੍ਹ ਕਿਲ੍ਹੇ ਵਰਗੇ ਇਤਿਹਾਸਕ ਢਾਂਚੇ ਨਾਲ ਜੁੜਿਆ ਹੋ ਸਕਦਾ ਹੈ। ਫਿਲਹਾਲ ਪੁਰਾਤੱਤਵ ਵਿਭਾਗ ਦੀ ਟੀਮ ਮੌਕੇ 'ਤੇ ਨਹੀਂ ਪਹੁੰਚੀ, ਜਿਸ ਕਾਰਨ ਰਹੱਸ ਹੋਰ ਡੂੰਘਾ ਹੋ ਗਿਆ ਹੈ। ਪਿੰਡ ਦੇ ਬਜ਼ੁਰਗਾਂ ਦਾ ਮੰਨਣਾ ਹੈ ਕਿ ਇਹ ਸੁਰੰਗ ਇਤਿਹਾਸ ਨਾਲ ਜੁੜੀ ਇੱਕ ਮਹੱਤਵਪੂਰਨ ਕੜੀ ਹੋ ਸਕਦੀ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਪ੍ਰਸ਼ਾਸਨ ਅਤੇ ਪੁਰਾਤੱਤਵ ਵਿਭਾਗ 'ਤੇ ਟਿਕੀਆਂ ਹੋਈਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shubam Kumar

Content Editor

Related News