ਦਿੱਲੀ ਕੋਚਿੰਗ ਹਾਦਸੇ ''ਤੇ ਕਾਰਵਾਈ ਤੇਜ਼, ਗ੍ਰਹਿ ਮੰਤਰਾਲੇ ਨੇ ਜਾਂਚ ਲਈ ਬਣਾਈ ਕਮੇਟੀ

Monday, Jul 29, 2024 - 10:15 PM (IST)

ਦਿੱਲੀ ਕੋਚਿੰਗ ਹਾਦਸੇ ''ਤੇ ਕਾਰਵਾਈ ਤੇਜ਼, ਗ੍ਰਹਿ ਮੰਤਰਾਲੇ ਨੇ ਜਾਂਚ ਲਈ ਬਣਾਈ ਕਮੇਟੀ

ਨੈਸ਼ਨਲ ਡੈਸਕ : ਗ੍ਰਹਿ ਮੰਤਰਾਲੇ ਨੇ ਦਿੱਲੀ ਦੇ ਪੁਰਾਣੇ ਰਾਜੇਂਦਰ ਨਗਰ ਸਥਿਤ ਰੌਜ਼ ਆਈਏਐੱਸ ਕੋਚਿੰਗ ਸੈਂਟਰ ਦੇ ਬੇਸਮੈਂਟ ਵਿੱਚ ਸਥਿਤ ਲਾਇਬ੍ਰੇਰੀ ਵਿਚ ਹੋਏ ਹਾਦਸੇ ਦੀ ਜਾਂਚ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ। ਕਮੇਟੀ ਦੁਰਘਟਨਾ ਦੇ ਕਾਰਨਾਂ ਦਾ ਪਤਾ ਲਗਾਵੇਗੀ, ਜ਼ਿੰਮੇਵਾਰੀ ਤੈਅ ਕਰੇਗੀ, ਹੱਲ ਸੁਝਾਏਗੀ ਅਤੇ ਨੀਤੀ ਵਿੱਚ ਬਦਲਾਅ ਦੀ ਸਿਫ਼ਾਰਸ਼ ਕਰੇਗੀ।

ਗਠਿਤ ਕਮੇਟੀ ਵਿੱਚ ਗ੍ਰਹਿ ਮੰਤਰਾਲੇ ਦੇ ਵਧੀਕ ਸਕੱਤਰ, ਦਿੱਲੀ ਸਰਕਾਰ ਦੇ ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ, ਦਿੱਲੀ ਪੁਲਸ ਦੇ ਵਿਸ਼ੇਸ਼ ਕਮਿਸ਼ਨਰ, ਅੱਗ ਬੁਝਾਊ ਸਲਾਹਕਾਰ ਅਤੇ ਗ੍ਰਹਿ ਮੰਤਰਾਲੇ ਦੇ ਇੱਕ ਸੰਯੁਕਤ ਸਕੱਤਰ ਸਮੇਤ ਕਈ ਅਹਿਮ ਅਧਿਕਾਰੀ ਸ਼ਾਮਲ ਹੋਣਗੇ, ਜੋ ਕਨਵੀਨਰ ਵਜੋਂ ਕੰਮ ਕਰਨਗੇ।

ਦਿੱਲੀ ਦੇ ਪੁਰਾਣੇ ਰਾਜੇਂਦਰ ਨਗਰ ਸਥਿਤ ਰੌਜ ਆਈਏਐੱਸ ਕੋਚਿੰਗ ਸੈਂਟਰ ਵਿੱਚ ਸ਼ਨੀਵਾਰ ਸ਼ਾਮ ਨੂੰ ਇੱਕ ਵੱਡਾ ਹਾਦਸਾ ਵਾਪਰਿਆ, ਜਿਸ ਵਿੱਚ ਤਿੰਨ ਆਈਏਐੱਸ ਉਮੀਦਵਾਰਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕੋਚਿੰਗ ਸੈਂਟਰ ਦੀ ਬੇਸਮੈਂਟ ਵਿੱਚ ਸਥਿਤ ਲਾਇਬ੍ਰੇਰੀ ਵਿੱਚ 30 ਤੋਂ ਵੱਧ ਵਿਦਿਆਰਥੀ ਪੜ੍ਹ ਰਹੇ ਸਨ, ਜਦੋਂ ਬੇਸਮੈਂਟ ਵਿੱਚ ਨਾਲੇ ਦਾ ਪਾਣੀ ਭਰ ਗਿਆ। ਅਚਾਨਕ ਪਾਣੀ ਭਰਨ ਕਾਰਨ ਕੁਝ ਵਿਦਿਆਰਥੀ ਬਾਹਰ ਨਹੀਂ ਆ ਸਕੇ।

ਕੋਚਿੰਗ ਸੈਂਟਰ 'ਚ ਹੋਏ ਇਸ ਹਾਦਸੇ ਤੋਂ ਬਾਅਦ ਦਿੱਲੀ MCD ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਕੱਲ੍ਹ ਤੋਂ ਹੁਣ ਤੱਕ ਬੇਸਮੈਂਟਾਂ ਵਿੱਚ ਸਥਿਤ ਇੱਕ ਦਰਜਨ ਤੋਂ ਵੱਧ ਕੋਚਿੰਗ ਸੈਂਟਰਾਂ ਨੂੰ ਸੀਲ ਕਰ ਦਿੱਤਾ ਗਿਆ ਹੈ। MCD ਵੱਲੋਂ ਵੱਖ-ਵੱਖ ਥਾਵਾਂ 'ਤੇ ਢਾਹੁਣ ਦੀ ਕਾਰਵਾਈ ਵੀ ਕੀਤੀ ਗਈ ਹੈ। ਖਾਸ ਕਰਕੇ ਕਬਜ਼ੇ ਹਟਾਏ ਗਏ ਹਨ।


author

Baljit Singh

Content Editor

Related News