ਆਰਥਿਕ ਸੰਕਟ ਨਾਲ ਨਜਿੱਠਣ ਲਈ ''ਮਨਰੇਗਾ'' ਨੂੰ ਦਿੱਤੀ ਜਾਵੇ ਮਜ਼ਬੂਤੀ : ਰਾਹੁਲ

06/12/2021 12:14:17 PM

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ 'ਚ ਲਗਾਈ ਗਈ ਤਾਲਾਬੰਦੀ ਤੋਂ ਪੈਦਾ ਹੋਈ ਆਰਥਿਕ ਤੰਗੀ ਨਾਲ ਨਜਿੱਠਣ ਲਈ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਾਰੰਟੀ ਯੋਜਨਾ (ਮਨਰੇਗਾ) ਨੂੰ ਮਜ਼ਬੂਤੀ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਗ੍ਰਾਮੀਣ ਇਲਾਕਿਆਂ 'ਚ ਮਨਰੇਗਾ ਨਾਲ ਲੋਕਾਂ ਨੂੰ ਮਦਦ ਮਿਲਣ ਨਾਲ ਜੁੜੀਆਂ ਖ਼ਬਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਸਮੇਂ ਜਨਹਿੱਤ ਸਾਰਿਆਂ ਦੀ ਜ਼ਿੰਮੇਵਾਰੀ ਹੈ।

PunjabKesariਕਾਂਗਰਸ ਨੇਤਾ ਨੇ ਟਵੀਟ ਕੀਤਾ,''ਦੇਸ਼ ਦੇ ਕਮਜ਼ੋਰ ਵਰਗ ਨੂੰ ਇਸ ਵਾਰ ਵੀ ਮਨਰੇਗਾ ਤੋਂ ਰਾਹਤ ਮਿਲ ਰਹੀ ਹੈ। ਲਾਕਡਾਊਨ ਤੋਂ ਪੈਦਾ ਹੋਈ ਆਰਥਿਕ ਤੰਗੀ ਨਾਲ ਨਜਿੱਠਣ ਲਈ ਇਸ ਯੋਜਨਾ ਨੂੰ ਹੋਰ ਮਜ਼ਬੂਤ ਕਰਨਾ ਜ਼ਰੂਰੀ ਹੈ। ਸਰਕਾਰ ਕਿਸੇ ਦੀ ਵੀ ਹੋਵੇ, ਜਨਤਾ ਭਾਰਤ ਦੀ ਹੈ ਅਤੇ ਜਨਹਿੱਤ ਸਾਡੀ ਜ਼ਿੰਮੇਵਾਰੀ ਹੈ।'' ਕਾਂਗਰਸ ਨੇ ਕੁਝ ਮਹੀਨੇ ਪਹਿਲਾਂ ਵੀ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਮਨਰੇਗਾ ਦਾ ਬਜਟ ਵਧਾਇਆ ਜਾਵੇ ਤਾਂ ਕਿ ਰੁਜ਼ਗਾਰ ਖੋਹਣ ਕਾਰਨ ਸ਼ਹਿਰਾਂ ਤੋਂ ਪਿੰਡਾਂ ਦਾ ਰੁਖ ਕਰਨ ਵਾਲੇ ਵੱਧ ਤੋਂ ਵੱਧ ਲੋਕਾਂ ਨੂੰ ਰੋਜ਼ੀ-ਰੋਟੀ ਦਾ ਸਾਧਨ ਮਿਲ ਸਕੇ।


DIsha

Content Editor

Related News