ਦਿੱਲੀ ਵਾਲਿਆਂ ਲਈ ਖੁਸ਼ਖਬਰੀ, ਇਸ ਤਾਰੀਖ਼ ਤੋਂ ਚੱਲੇਗੀ ਮੈਟਰੋ
Monday, Aug 24, 2020 - 09:02 PM (IST)
ਨਵੀਂ ਦਿੱਲੀ - ਅਨਲਾਕ-4 'ਚ ਦਿੱਲੀ ਵਾਲਿਆਂ ਨੂੰ ਇੱਕ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ। ਸੂਤਰਾਂ ਦੇ ਹਵਾਲੇ ਤੋਂ ਕਿਹਾ ਜਾ ਰਿਹਾ ਹੈ ਕਿ ਛੇਤੀ ਹੀ ਮੈਟਰੋ ਸੇਵਾ ਬਹਾਲ ਕੀਤੀ ਜਾ ਸਕਦੀ ਹੈ ਅਤੇ ਇਸ ਸੰਬੰਧ 'ਚ ਗ੍ਰਹਿ ਮੰਤਰਾਲਾ ਛੇਤੀ ਹੀ ਗਾਈਡਲਾਈਨ ਜਾਰੀ ਕਰੇਗੀ। ਯਾਨੀ ਕਿ ਇੱਕ ਸਤੰਬਰ ਤੋਂ ਦਿੱਲੀ 'ਚ ਮੈਟਰੋ ਸੰਚਾਲਨ ਨੂੰ ਮਨਜ਼ੂਰੀ ਮਿਲ ਸਕਦੀ ਹੈ।
ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਮੈਟਰੋ ਸੇਵਾਵਾਂ ਨੂੰ ਟ੍ਰਾਇਲ ਬੇਸਿਸ 'ਸ਼ੁਰੂ ਕਰਨ ਦਾ ਸੁਝਾਅ ਦਿੱਤਾ ਸੀ। ਕੇਜਰੀਵਾਲ ਨੇ ਕਿਹਾ ਕਿ ਦਿੱਲੀ 'ਚ ਹੁਣ ਕੋਰੋਨਾ ਦੀ ਹਾਲਤ ਠੀਕ ਹੋ ਰਹੀ ਹੈ। ਅਸੀਂ ਮੈਟਰੋ ਖੋਲ੍ਹਣਾ ਚਾਹੁੰਦੇ ਹਾਂ। ਟ੍ਰਾਇਲ ਬੇਸਿਸ 'ਤੇ ਦਿੱਲੀ 'ਚ ਮੈਟਰੋ ਚੱਲਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ। ਮੈਨੂੰ ਉਮੀਦ ਹੈ ਕਿ ਕੇਂਦਰ ਛੇਤੀ ਹੀ ਇਸ 'ਤੇ ਫ਼ੈਸਲਾ ਲਵੇਗਾ।
ਉਥੇ ਹੀ, ਦਿੱਲੀ ਮੈਟਰੋ ਰੇਲ ਨਿਗਮ (ਡੀ.ਐੱਮ.ਆਰ.ਸੀ.) ਨੇ ਵੀ ਐਤਵਾਰ ਨੂੰ ਕਿਹਾ ਸੀ ਕਿ ਕੇਂਦਰ ਸਰਕਾਰ ਜਦੋਂ ਵੀ ਨਿਰਦੇਸ਼ ਦੇਵੇਗੀ ਅਸੀਂ ਸੰਚਾਲਨ ਲਈ ਤਿਆਰ ਹਨ। ਯਾਨੀ ਮੈਟਰੋ ਸੇਵਾ ਬਹਾਲ ਕਰਨ ਨੂੰ ਤਿਆਰ ਹਾਂ। ਇੰਨਾ ਹੀ ਨਹੀਂ ਉਨ੍ਹਾਂ ਨੇ ਕੋਰੋਨਾ ਇਨਫੈਕਸ਼ਨ ਨੂੰ ਦੇਖਦੇ ਹੋਏ ਸਾਰੇ ਸੁਰੱਖਿਆ ਦਾ ਉਪਾਅ ਕਰਨ ਦੀ ਤਿਆਰੀ ਦੀ ਵੀ ਗੱਲ ਕਹੀ ਸੀ। ਦਿੱਲੀ ਮੈਟਰੋ ਵੱਲੋਂ ਕਿਹਾ ਗਿਆ ਕਿ ਡੀ.ਐੱਮ.ਆਰ.ਸੀ. ਇਹ ਵੀ ਯਕੀਨੀ ਕਰੇਗੀ ਕਿ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਰੋਕਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾਣ। ਜਿਸਦੇ ਨਾਲ ਯਾਤਰੀ ਕੋਰੋਨਾ ਦੇ ਖਤਰੇ ਤੋਂ ਸੁਰੱਖਿਅਤ ਰਹਿ ਸਕਣ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਡੀ.ਐੱਮ.ਆਰ.ਸੀ. ਪ੍ਰਮੁੱਖ ਮੰਗੂ ਸਿੰਘ ਨੇ ਰਾਜੀਵ ਚੌਕ ਮੈਟਰੋ ਸਟੇਸ਼ਨ ਦਾ ਮੁਆਇਨਾ ਕੀਤਾ ਸੀ। ਹਾਲਾਂਕਿ ਬਾਅਦ 'ਚ ਇਸ ਨੂੰ ਅਧਿਕਾਰੀਆਂ ਨੇ ‘ਨਿਯਮਿਤ ਨਿਰੀਖਣ’ ਕਰਾਰ ਦਿੱਤਾ। ਟਵਿੱਟਰ ਹੈਂਡਲ 'ਤੇ ਡੀ.ਐੱਮ.ਆਰ.ਸੀ. ਨੇ ਲਿਖਿਆ, ‘ਡੀ.ਐੱਮ.ਆਰ.ਸੀ. ਦੇ ਪ੍ਰਮੁੱਖ ਮੰਗੂ ਸਿੰਘ ਨੇ ਰਾਜੀਵ ਚੌਕ ਮੈਟਰੋ ਸਟੇਸ਼ਨ ਦਾ ਮੁਆਇਨਾ ਕੀਤਾ। ਵੱਖ-ਵੱਖ ਸੰਚਾਲਨ ਪ੍ਰਣਾਲੀ ਅਤੇ ਰੱਖ-ਰਖਾਅ ਗਤੀਵਿਧੀਆਂ ਦੇ ਪ੍ਰਭਾਵੀ ਕੰਮ ਧੰਦੇ ਦੀ ਜਾਂਚ ਕਰਨ ਲਈ ਇਹ ਨਿਯਮਿਤ ਨਿਰੀਖਣ ਦਾ ਹਿੱਸਾ ਸੀ।’