ਵਿਗਿਆਨ VS ਮਾਨਤਾ ; ਇਸ ਵਾਰ 'ਸੋਕਾ' ਜਾਂ ਰੱਜ ਕੇ ਪਵੇਗਾ ਮੀਂਹ ? ਭੰਬਲਭੂਸੇ 'ਚ ਪਏ ਲੋਕ
Thursday, Jun 11, 2026 - 10:13 AM (IST)
ਜੈਪੁਰ- ਮੌਸਮ ਮਾਹਿਰਾਂ ਅਨੁਸਾਰ ਇਸ ਵਾਰ ਅਲ-ਨੀਨੋ ਦੇ ਪ੍ਰਭਾਵ ਕਾਰਨ ਰਾਜਸਥਾਨ ਵਿਚ ਮਾਨਸੂਨ ਦੇ ਕਮਜ਼ੋਰ ਰਹਿਣ ਅਤੇ ਆਮ ਨਾਲੋਂ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ, ਜਦੋਂਕਿ ਜੋਤਿਸ਼ ਗਣਨਾ ਅਤੇ ਲੋਕ-ਮਾਨਤਾਵਾਂ ਮੁਤਾਬਕ ਸੂਬੇ ਵਿਚ ਸ਼ਾਨਦਾਰ ਬਰਸਾਤ ਪਵੇਗੀ। ਇਸ ਕਾਰਨ ਲਗਾਤਾਰ ਵਿਰੋਧਾਭਾਸ ਦੀ ਸਥਿਤੀ ਬਣੀ ਹੋਈ ਹੈ। ਆਈ. ਐੱਮ. ਡੀ. ਦੀ ਮੰਨੀਏ ਤਾਂ ਪ੍ਰਸ਼ਾਂਤ ਮਹਾਂਸਾਗਰ ਵਿਚ ਅਲ-ਨੀਨੋ ਦੇ ਸਰਗਰਮ ਹੋਣ ਨਾਲ ਤਾਪਮਾਨ ਵਿਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ, ਜਿਸ ਨਾਲ ਸੂਬੇ ਦੇ ਕਈ ਹਿੱਸਿਆਂ ਵਿਚ ਪਾਰਾ 45 ਡਿਗਰੀ ਨੂੰ ਪਾਰ ਕਰ ਗਿਆ ਸੀ।
ਹਾਲਾਂਕਿ ਪਿਛਲੇ ਕੁਝ ਦਿਨਾਂ ਤੋਂ ਵੈਸਟਰਨ ਡਿਸਟਰਬੈਂਸ ਕਾਰਨ ਸੂਬੇ ਵਿਚ ਹਨੇਰੀ-ਮੀਂਹ ਦਾ ਦੌਰ ਬਣਿਆ ਹੋਇਆ ਹੈ ਪਰ ਖੰਡਿਤ ਨੌਤਪਾ ਤੋਂ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਇਸ ਵਾਰ ਆਮ ਨਾਲੋਂ ਘੱਟ ਬਰਸਾਤ ਪਵੇਗੀ ਪਰ ਵਿਰੋਧਾਭਾਸ ਇਹ ਵੀ ਹੈ ਕਿ ਪਿਛਲੇ 3 ਸਾਲਾਂ ਤੋਂ ਨੌਤਪਾ ਲਗਾਤਾਰ ਖੰਡਿਤ ਹੋ ਰਿਹਾ ਹੈ ਪਰ ਫਿਰ ਵੀ ਸੂਬੇ ਵਿਚ ਭਰਪੂਰ ਮੀਂਹ ਪੈ ਰਿਹਾ ਹੈ।
ਟਟੀਹਰੀ ਦੇ ਆਂਡੇ ਦੇ ਰਹੇ ਹਨ ਭਰਪੂਰ ਮੀਂਹ ਦੇ ਸੰਕੇਤ
ਇਕ ਹੋਰ ਹਾਂ-ਪੱਖੀ ਸੰਕੇਤ ਟਟੀਹਰੀ ਦੇ ਆਂਡਿਆਂ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸਾਲ ਖੇਤਰ ਦੇ ਵੱਖ-ਵੱਖ ਸਥਾਨਾਂ ’ਤੇ ਟਟੀਹਰੀ ਨੇ 4-4 ਆਂਡੇ ਦਿੱਤੇ ਹਨ। ਮਾਨਤਾਵਾਂ ਵਿਚ ਇਸ ਨੂੰ ਭਾਰੀ ਬਰਸਾਤ ਦਾ ਸੰਕੇਤ ਮੰਨਿਆ ਜਾਂਦਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿੰਨੇ ਆਂਡੇ ਹੁੰਦੇ ਹਨ, ਓਨੇ ਮਹੀਨਿਆਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੁੰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Related News
IND vs WI : ਬੜ੍ਹਤ ਦੁੱਗੁਣੀ ਕਰਨ ਉਤਰੇਗੀ TEAM INDIA ! ਦੂਜੇ ਮੈਚ ਤੋਂ ਪਹਿਲਾਂ ਸੰਜੂ ਜਾਂ ਵੈਭਵ ਨੂੰ ਲੈ ਕੇ ਸਸਪੈਂਸ
