3 ਮਾਰਚ ਤੱਕ ਮੌਸਮ ਵਿਭਾਗ ਨੇ ਜਾਰੀ ਕੀਤਾ ਬਾਰਿਸ਼ ਦਾ ਅਲਰਟ, ਜਾਣੋ ਕਿਹੜੇ-ਕਿਹੜੇ ਸੂਬਿਆਂ ''ਚ ਵਰ੍ਹਨਗੇ ਬੱਦਲ

Tuesday, Feb 25, 2025 - 09:57 AM (IST)

3 ਮਾਰਚ ਤੱਕ ਮੌਸਮ ਵਿਭਾਗ ਨੇ ਜਾਰੀ ਕੀਤਾ ਬਾਰਿਸ਼ ਦਾ ਅਲਰਟ, ਜਾਣੋ ਕਿਹੜੇ-ਕਿਹੜੇ ਸੂਬਿਆਂ ''ਚ ਵਰ੍ਹਨਗੇ ਬੱਦਲ

ਨਵੀਂ ਦਿੱਲੀ : ਨਵੀਂ ਪੱਛਮੀ ਗੜਬੜੀ ਨੇ ਉੱਤਰੀ ਪਾਕਿਸਤਾਨ ਅਤੇ ਆਸਪਾਸ ਦੇ ਇਲਾਕਿਆਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਕਾਰਨ ਦੇਸ਼ ਦੇ ਕਈ ਰਾਜਾਂ ਵਿੱਚ ਹਲਕੀ ਤੋਂ ਭਾਰੀ ਬਾਰਿਸ਼ ਹੋਣ ਵਾਲੀ ਹੈ। ਇਸ ਕਾਰਨ ਮੌਸਮ 'ਚ ਕੁਝ ਬਦਲਾਅ ਦੇਖਣ ਨੂੰ ਮਿਲਣਗੇ। ਦੱਸਣਯੋਗ ਹੈ ਕਿ ਪੂਰੇ ਫਰਵਰੀ ਮਹੀਨੇ 'ਚ ਬਾਰਿਸ਼ ਦੀ ਕਮੀ ਰਹੀ ਹੈ, ਹਾਲਾਂਕਿ ਅਜੇ ਵੀ ਇਸ ਕਮੀ ਨੂੰ ਪੂਰਾ ਕਰਨ ਲਈ ਲੋੜੀਂਦੀ ਬਾਰਿਸ਼ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ।

ਦਿੱਲੀ-ਐੱਨਸੀਆਰ 'ਚ ਹਵਾ ਪ੍ਰਦੂਸ਼ਣ ਦੀ ਕੀ ਹੈ ਸਥਿਤੀ 
ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਏਜੰਸੀ ਸਕਾਈਮੇਟ ਮੁਤਾਬਕ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ 'ਚ ਕੁਝ ਥਾਵਾਂ 'ਤੇ ਭਾਰੀ ਬਾਰਿਸ਼ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਸਿੱਕਮ, ਅਸਾਮ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਗਿਲਗਿਤ-ਬਾਲਟਿਸਤਾਨ, ਮੁਜ਼ੱਫਰਾਬਾਦ, ਜੰਮੂ-ਕਸ਼ਮੀਰ ਅਤੇ ਉੱਤਰ-ਪੱਛਮੀ ਰਾਜਸਥਾਨ ਦੇ ਕੁਝ ਇਲਾਕਿਆਂ 'ਚ ਹਲਕੀ ਬਾਰਿਸ਼ ਹੋ ਸਕਦੀ ਹੈ।

ਇਹ ਵੀ ਪੜ੍ਹੋ : ਕਾਸ਼ੀ ਵਿਸ਼ਵਨਾਥ ਮੰਦਰ 'ਚ 25 ਤੋਂ 27 ਫਰਵਰੀ ਤੱਕ VIP ਦਰਸ਼ਨਾਂ 'ਤੇ ਰੋਕ, ਇਸ ਕਾਰਨ ਲਿਆ ਇਹ ਫ਼ੈਸਲਾ

ਕਿਹੋ ਜਿਹੀ ਹੈ ਤੁਹਾਡੇ ਸ਼ਹਿਰ ਦੀ ਏਅਰ ਕੁਆਲਿਟੀ, ਇੱਥੇ ਕਰੋ ਚੈੱਕ
ਪੱਛਮੀ ਹਿਮਾਲਿਅਨ ਖੇਤਰ ਵਿੱਚ 25 ਫਰਵਰੀ ਤੋਂ ਮੀਂਹ ਅਤੇ ਬਰਫ਼ਬਾਰੀ ਦੀਆਂ ਗਤੀਵਿਧੀਆਂ ਵਿੱਚ ਕਾਫ਼ੀ ਵਾਧਾ ਹੋ ਸਕਦਾ ਹੈ, ਜੋ ਕਿ 2 ਜਾਂ 3 ਮਾਰਚ ਤੱਕ ਜਾਰੀ ਰਹਿ ਸਕਦਾ ਹੈ। 26 ਫਰਵਰੀ ਤੋਂ 1 ਮਾਰਚ ਦਰਮਿਆਨ ਪੱਛਮੀ ਹਿਮਾਲਿਅਨ ਖੇਤਰ ਵਿੱਚ ਕੁਝ ਥਾਵਾਂ 'ਤੇ ਭਾਰੀ ਤੋਂ ਬਹੁਤ ਭਾਰੀ ਬਰਫ਼ਬਾਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। 26 ਫਰਵਰੀ ਤੋਂ 1 ਮਾਰਚ ਦਰਮਿਆਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਪੱਛਮੀ ਉੱਤਰ ਪ੍ਰਦੇਸ਼ ਦੇ ਜ਼ਿਲ੍ਹਿਆਂ ਵਿੱਚ 27 ਫਰਵਰੀ ਤੋਂ 1 ਮਾਰਚ ਦਰਮਿਆਨ ਹਲਕੀ ਬਾਰਿਸ਼ ਹੋ ਸਕਦੀ ਹੈ। ਉੱਤਰੀ ਰਾਜਸਥਾਨ ਵਿੱਚ 27 ਅਤੇ 28 ਫਰਵਰੀ ਨੂੰ ਹਲਕੀ ਬਾਰਿਸ਼ ਹੋ ਸਕਦੀ ਹੈ।

ਦਿੱਲੀ ਦਾ ਮੌਸਮ

PunjabKesari

ਕਿਹੋ ਜਿਹਾ ਰਹੇਗਾ ਤੁਹਾਡੇ ਸ਼ਹਿਰ ਦਾ ਮੌਸਮ, ਇੱਥੇ ਜਾਣੋ ਅਪਡੇਟ
ਰਾਜਧਾਨੀ ਦਿੱਲੀ ਦੇ ਮੌਸਮ ਦੀ ਗੱਲ ਕਰੀਏ ਤਾਂ ਅੱਜ ਘੱਟੋ-ਘੱਟ ਤਾਪਮਾਨ 12 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਸੈਲਸੀਅਸ ਹੋ ਸਕਦਾ ਹੈ। ਇਸ ਤੋਂ ਬਾਅਦ ਭਲਕੇ ਤੋਂ ਘੱਟੋ-ਘੱਟ ਤਾਪਮਾਨ ਵਧਣ ਦੀ ਸੰਭਾਵਨਾ ਹੈ। 27 ਅਤੇ 28 ਫਰਵਰੀ ਨੂੰ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ ਕਮੀ ਆਵੇਗੀ।

ਇਹ ਵੀ ਪੜ੍ਹੋ : ਛੇਤੀ ਨਬੇੜ ਲਓ ਕੰਮ, ਇਸ ਹਫ਼ਤੇ 3 ਦਿਨ ਬੰਦ ਰਹਿਣਗੇ ਬੈਂਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News