ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਮਚੀ ਭਾਜੜ 'ਚ ਹੁਣ ਤੱਕ 18 ਮੌਤਾਂ, ਮੁਆਵਜ਼ੇ ਦਾ ਐਲਾਨ

Sunday, Feb 16, 2025 - 09:54 AM (IST)

ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਮਚੀ ਭਾਜੜ 'ਚ ਹੁਣ ਤੱਕ 18 ਮੌਤਾਂ, ਮੁਆਵਜ਼ੇ ਦਾ ਐਲਾਨ

ਨਵੀਂ ਦਿੱਲੀ : ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਬੀਤੀ ਦੇਰ ਰਾਤ ਭਾਜੜ ਮਚਣ ਕਾਰਨ ਹੁਣ ਤੱਕ 18 ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਪੁਲਸ ਦੇ ਮੁਤਾਬਕ ਹੁਣ ਤੱਕ 9 ਔਰਤਾਂ, 5 ਬੱਚੇ ਅਤੇ 4 ਪੁਰਸ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਜ਼ਖਮੀਆਂ ਦਾ ਇਲਾਜ ਐੱਲ. ਐੱਨ. ਜੇ. ਪੀ. ਹਸਪਤਾਲ 'ਚ ਕੀਤਾ ਜਾ ਰਿਹਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਰੇਲਵੇ ਨੇ ਇਸ ਘਟਨਾ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਚੰਡੀਗੜ੍ਹ 'ਚ ਕੈਨੇਡਾ ਦਾ ਮੋਸਟ ਵਾਂਟੇਡ! ਕੀਤੀ ਸੀ ਸੋਨੇ ਦੀ ਸਭ ਤੋਂ ਵੱਡੀ ਚੋਰੀ

ਮ੍ਰਿਤਕਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ, ਗੰਭੀਰ ਜ਼ਖਮੀਆਂ ਨੂੰ 2.5 ਲੱਖ ਰੁਪਏ ਅਤੇ ਆਮ ਜ਼ਖਮੀਆਂ ਨੂੰ 1 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਰੇਲਵੇ ਨੇ ਵੀਕੈਂਡ 'ਤੇ ਪ੍ਰਯਾਗਰਾਜ ਜਾਣ ਲਈ 2 ਵਿਸ਼ੇਸ਼ ਵੰਦੇ ਭਾਰਤ ਟਰੇਨਾਂ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਅਚਾਨਕ ਸਟੇਸ਼ਨ 'ਤੇ ਉਮੀਦ ਤੋਂ ਵੱਧ ਲੋਕ ਇਕੱਠੇ ਹੋ ਗਏ।

ਇਹ ਵੀ ਪੜ੍ਹੋ : ਪ੍ਰਿੰਸੀਪਲ ਤੇ ਅਧਿਆਪਕ ਹੋ ਜਾਣ ਚੌਕੰਨੇ, ਬੇਹੱਦ ਸਖ਼ਤ ਹੋ ਗਈ ਡਿਊਟੀ, ਦੋ-ਟੁੱਕ ਫ਼ਰਮਾਨ ਜਾਰੀ

ਅਚਾਨਕ ਪਲੇਟਫਾਰਮ ਨੰਬਰ 14, 15 ਅਤੇ 16 ਦੇ ਫੁੱਟ ਓਵਰਬ੍ਰਿਜ 'ਤੇ ਭੀੜ ਇਕੱਠੀ ਹੋ ਗਈ, ਜੋ ਰੇਲਗੱਡੀ 'ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਤੋਂ ਬਾਅਦ ਪੌੜੀਆਂ ਤੋਂ ਪਲੇਟਫਾਰਮ ਤੱਕ ਭਾਜੜ ਮਚ ਗਈ।
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Babita

Content Editor

Related News